Menu

ਦਿੱਲੀ ਮੈਟਰੋ ‘ਚ 21 ਮਹਿਲਾ ਜੇਬਕਤਰੀਆਂ ਨੂੰ ਫੜਿਆ ਗਿਆ

ਨਵੀਂ ਦਿੱਲੀ — ਦਿੱਲੀ ਮੈਟਰੋ ‘ਚ ਸੀ. ਆਈ. ਐੱਸ. ਐੱਫ ਦੀ ਵਿਸ਼ੇਸ਼ ਮੁਹਿੰਮ ‘ਚ ਅੱਜ 21 ਮਹਿਲਾ ਜੇਬਕਤਰੀਆਂ ਨੂੰ ਫੜਿਆ ਗਿਆ ਅਤੇ ਉਨ੍ਹਾਂ ਤੋਂ ਤਕਰੀਬਨ 3000 ਰੁਪਏ ਦਾ ਜ਼ੁਰਮਾਨਾ ਵਸੂਲਿਆ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਰਾਜੀਵ ਚੌਕ, ਬਾਰਾਖੰਭਾ ਰੋਡ, ਕਸ਼ਮੀਰੀ ਗੇਟ ਵਰਗੇ ਇਹ ਮੁਹਿੰਮ ਚਲਾਈ ਗਈ। ਇਸ ‘ਚ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ. ਆਈ. ਐੱਸ. ਐੱਫ) ਦੇ ਖੁਫੀਆ ਦਸਤੇ ਦੇ ਅਧਿਕਾਰੀਆਂ ਨੇ ਸਾਦੇ ਕੱਪੜਿਆਂ ‘ਚ ਹਿੱਸਾ ਲਿਆ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਹਿਲਾ ਜੇਬਕਤਰੀਆਂ ਤੋਂ ਦਿੱਲੀ ਮੈਟਰੋ ਦੇ ਨਿਯਮਾਂ ਅਨੁਸਾਰ 3190 ਰੁਪਏ ਵਸੂਲੇ ਕੀਤੇ ਗਏ ਅਤੇ ਉਨ੍ਹਾਂ ਨੂੰ ਮੈਟਰੋ ਤੋਂ ਬਾਹਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਆਉਣ ਵਾਲੇ ਦਿਨਾਂ ‘ਚ ਵੀ ਜਾਰੀ ਰਹੇਗੀ।