India News World

ਦਿੱਲੀ : ISIS ਦੇ ਦੋ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ, ਆਤਮਘਾਤੀ ਹਮਲੇ ਦੀ ਫਿਰਾਕ ‘ਚ ਸੀ ਜੋੜਾ

ਨਵੀਂ ਦਿੱਲੀ-ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ISKP (ਇਸਲਾਮਿਕ ਸਟੇਟ ਆਫ਼ ਖੋਰਾਸਨ ਪ੍ਰੋਵਿੰਸ) ਨਾਲ ਕਥਿਤ ਤੌਰ ‘ਤੇ ਸਬੰਧ ਹੋਣ ਦੇ ਸ਼ੱਕ ਵਿੱਚ ਦੋ ਲੋਕਾਂ ਨੂੰ ਹਿਰਾਸਤ ‘ਚ ਲਿਆ ਹੈ। ਦੋਵਾਂ ਨੂੰ ਦਿੱਲੀ ਦੇ ਓਖਲਾ ਖੇਤਰ ਤੋਂ ਹਿਰਾਸਤ ‘ਚ ਲਿਆ ਗਿਆ ਹੈ। ਇਹ ਦੋਵੇਂ ਪਤੀ-ਪਤਨੀ ਦੱਸੇ ਜਾ ਰਹੇ ਹਨ।

ਪੁਲਿਸ ਅਨੁਸਾਰ ਕਸ਼ਮੀਰ ਵਾਸੀ ਪਤੀ ਦਾ ਨਾਂਅ ਜਹਾਨਜੇਬ ਸਾਮੀ ਅਤੇ ਪਤਨੀ ਦਾ ਨਾਂਅ ਹਿੰਦਾ ਬਸ਼ੀਰ ਬੇਗ ਹੈ। ਦੋਵਾਂ ਕੋਲੋਂ ਸੰਵੇਦਨਸ਼ੀਲ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਸ਼ੱਕੀ ਪਤੀ-ਪਤਨੀ ਦਿੱਲੀ ਵਿੱਚ ਇੱਕ ਆਤਮਘਾਤੀ ਹਮਲੇ ਨੂੰ ਅੰਜਾਮ ਦੇਣ ਦੀ ਫਿਰਾਕ ‘ਚ ਸਨ।

ਦਿੱਲੀ ਪੁਲਿਸ ਦੇ ਅਨੁਸਾਰ ਦੋਵੇਂ ਪਤੀ-ਪਤਨੀ ‘ਇੰਡੀਅਨ ਮੁਸਲਿਸ ਯੂਨਾਈਟਿਡ’ ਨਾਂਅ ਤੋਂ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਵੀ ਚਲਾ ਰਹੇ ਸਨ, ਜਿਸ ਦਾ ਉਦੇਸ਼ ਵੱਧ ਤੋਂ ਵੱਧ ਲੋਕਾਂ ਨੂੰ ਸੀਏਏ, ਐਨਆਰਸੀ ਵਿਰੋਧੀ ਪ੍ਰਦਰਸ਼ਨ ਨਾਲ ਜੋੜਨਾ ਸੀ। ਦਿੱਲੀ ਪੁਲਿਸ ਨੇ ਕਿਹਾ ਕਿ ਦੋਵੇਂ ਪਤੀ-ਪਤਨੀ ਆਈਐਸਆਈਐਸ ਨਾਲ ਜੁੜੇ ਹੋਏ ਹਨ। ਦੋਵੇਂ ਪਿਛਲੇ ਸਾਲ ਅਗੱਸਤ ਤੋਂ ਦਿੱਲੀ ਵਿੱਚ ਰਹਿ ਰਹੇ ਸਨ। ਉਨ੍ਹਾਂ ਕੋਲੋਂ ਸੰਵੇਦਨਸ਼ੀਲ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਪਤੀ ਦਿੱਲੀ ਵਿੱਚ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਹੈ।

 ISKP ਇਸਲਾਮਿਕ ਸਟੇਟ ਦਾ ਹਿੱਸਾ ਹੈ। ਪੁਲਿਸ ਦੇ ਅਨੁਸਾਰ ਇਨ੍ਹਾਂ ਲੋਕਾਂ ਦੀ ਸੀਏਏ ਵਿਰੋਧੀ ਰੋਸ ਪ੍ਰਦਰਸ਼ਨ ਕਰਵਾਉਣ ਵਿੱਚ ਵੱਡੀ ਭੂਮਿਕਾ ਹੈ। ਦੋਵੇਂ ਜਾਮੀਆ ਨਗਰ ਦੇ ਓਖਲਾ ਵਿਹਾਰ ਵਿੱਚ ਰਹਿ ਰਹੇ ਸਨ।

 ਖੁਫੀਆ ਇਕਾਈਆਂ ਦੇ ਅਨੁਸਾਰ ਇਸ ਦੇ ਲਈ ਦਿੱਲੀ ਅਤੇ ਆਸਪਾਸ ਦੇ ਕੁਝ ਲੋਕਾਂ ਨੂੰ ਵੀ ਇਸ ਜੋੜੇ ਦੇ ਨੈਟਵਰਕ ਨਾਲ ਜੁੜੇ ਲੋਕਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਸੰਪਰਕ ਵੀ ਕੀਤਾ ਸੀ। ਹਾਲਾਂਕਿ ਇਹ ਆਪ੍ਰੇਸ਼ਨ ਕੇਂਦਰੀ ਖੁਫੀਆ ਇਕਾਈਆਂ ਵੱਲੋਂ ਚਲਾਇਆ ਗਿਆ ਹੈ ਅਤੇ ਹਾਲੇ ਮੁੱਢਲੇ ਪੜਾਅ ‘ਤੇ ਹੈ। ਦਿੱਲੀ ਪੁਲਿਸ ਦੀ ਸਪੈਸ਼ਨ ਸੈੱਲ ਇਸ ਬਾਰੇ ਜ਼ਿਆਦਾ ਜਾਣਕਾਰੀ ਸਾਂਝਾ ਕਰਨ ਤੋਂ ਪਰਹੇਜ਼ ਕਰ ਰਹੀ ਹੈ।