Menu

ਦੁਨੀਆ ਦੀ ਪਹਿਲੀ ‘ਰੋਬਟ’ ਜਿਸ ਨੂੰ ਮਿਲੀ ਸਾਊਦੀ ਅਰਬ ਦੀ ਨਾਗਰਿਕਤਾ

ਰਿਆਦ — ਯੰਤਰ ਰੂਪੀ ਮਨੁੱਖੀ ‘ਰੋਬਟ’ ਦੀ ਇਨਸਾਨਾਂ ਦੇ ਨਾਲ ਸ਼ਾਇਦ ਇਹ ਨਵੀਂ ਦੌੜ ਹੈ। ਹੁਣ ਰੋਬਟ ਸੋਫੀਆ ਨੂੰ ਹੀ ਲੈ ਲਵੋ। ਸੋਫੀਆ ਕਿਸੇ ਦੇਸ਼ ਦੀ ਨਾਗਰਿਕਤਾ ਹਾਸਲ ਕਰਨ ਵਾਲੀ ਦੁਨੀਆ ਦੀ ਪਹਿਲੀ ਰੋਬਟ ਬਣ ਗਈ ਹੈ। ਧਾਤੂ ਦੇ ਟੁਕੜਿਆਂ ਨਾਲ ਬਣੀ ਸੋਫੀਆ ਨੇ ਸਾਊਦੀ ਅਰਬ ‘ਚ 85 ਦੇਸ਼ਾਂ ਨਾਲ ਜੁੜੇ ਨਿਵੇਸ਼ਕਾਂ ਦੇ ਸੰਮੇਲਨ ‘ਚ ਖੁਦ ਹੀ ਆਪਣੇ ਆਪ ਨੂੰ ਨਾਗਰਿਕਤਾ ਮਿਲਣ ਦੀ ਘੋਸ਼ਣਾ ਕੀਤੀ।
ਸੋਫੀਆ ਨੇ ਕਿਹਾ, ”ਮੈਂ ਵਿਸ਼ੇਸ਼ ਪਛਾਣ ਪਾ ਕੇ ਕਾਫੀ ਸਨਮਾਨਿਤ ਅਤੇ ਮਾਣ ਮਹਿਸੂਸ ਕਰ ਰਹੀ ਹਾਂ। ਦੁਨੀਆ ‘ਚ ਕਿਸੇ ਰੋਬਟ ਨੂੰ ਨਾਗਰਿਕਤਾ ਮਿਲਣ ਦੀ ਇਹ ਇਤਿਹਾਸਕ ਘਟਨਾ ਹੈ। ਸੋਫੀਆ ਦੀ ਨਾਗਰਿਕਤਾ ਦਾ ਤਾੜੀਆਂ ਨਾਲ ਸਵਾਗਤ ਕੀਤਾ ਗਿਆ।
ਸੋਫੀਆ ਨੇ ਹਾਲੀਵੁੱਡ ਦੀ ਫਿਲਮ ਬਲੇਡ ਰਨਰ ਤੋਂ ਲੈ ਕੇ ਇਲੈਕਟ੍ਰਾਨਿਕ ਕਾਰ ਨਿਰਮਾਤਾ ਟੇਸਲਾ ਦੇ ਸੀ. ਈ. ਓ. ਏਲਾਨ ਮਸਕ ‘ਤੇ ਨਿਸ਼ਾਨਾ ਕਸਿਆ। ਬਲੇਡ ਰਨਰ ‘ਚ ਰੋਬਟ ਦੀ ਨਕਾਰਾਤਮਕ ਅਕਸ ਦਿਖਾਉਣ ਦੀ ਕੋਸ਼ਿਸ਼ ਹੋਈ ਸੀ। ਉਥੇ ਏਲਾਨ ਮਸਕ ਏ. ਆਈ. ਨੂੰ ਆਉਣ ਵਾਲੇ ਕੱਲ ਲਈ ਖਤਰਾ ਦੱਸਦੇ ਰਹੇ ਹਨ। ਹਾਲਾਂਕਿ ਹਲੇਂ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਸੋਫੀਆ ਕੋਲ ਕਿਸੇ ਆਮ ਸਾਊਦੀ ਨਾਗਰਿਕ ਦੀ ਤਰ੍ਹਾਂ ਹੀ ਸਾਰੇ ਅਧਿਕਾਰ ਹੋਣਗੇ ਜਾਂ ਰੋਬਟ ਲਈ ਕੋਈ ਦੂਜੀ ਵਿਵਸਥਾ ਹੋਵੇਗੀ। ਉਂਝ ਯੂਰਪੀਅਨ ਯੂਨੀਅਨ ਨੇ ਵੀ ਅਜਿਹੇ ਰੋਬਟ ਨੂੰ ‘ਪਰਸਨਹੁਡ’ ਦਾ ਦਰਜਾ ਦੇਣ ਦਾ ਪ੍ਰਸਤਾਵ ਕੀਤਾ ਹੈ।
ਸੋਫੀਆ ਕਹਿੰਦੀ ਹੈ ਕਿ ਉਹ ਆਮ ਲੋਕਾਂ ਦੇ ਨਾਲ ਰਹਿਣਾ ਅਤੇ ਕੰਮ ਕਰਨਾ ਚਾਹੁੰਦੀ ਹੈ। ਇਨਸਾਨਾਂ ਨੂੰ ਸਮਝਣਾ ਅਤੇ ਉਨ੍ਹਾਂ ਵਾਂਗ ਭਾਵਨਾਵਾਂ ਪ੍ਰਕਟ ਕਰਨਾ ਚਾਹੁੰਦੀ ਹੈ।