Menu

ਦੁਨੀਆ ਦੀ ਸਭ ਤੋਂ ਮੋਟੀ ਔਰਤ ਦੀ ਸਰਜਰੀ ਸਫਲ, 250 ਕਿਲੋ ਘੱਟ ਹੋਇਆ ਭਾਰ

ਨਵੀਂ ਦਿੱਲੀ—ਦੁਨੀਆ ਦੀ ਸਭ ਤੋਂ ਵਧ ਭਾਰੀ ਮਿਸਰ ਦੀ 36 ਸਾਲਾ ਔਰਤ ਐਮਾਨ ਅਹਿਮਦ ਦਾ ਮੁੰਬਈ ਦੇ ਇਕ ਹਸਪਤਾਲ ‘ਚ ਆਪਰੇਸ਼ਨ ਸਫਲ ਰਿਹਾ ਹੈ। ਹੁਣ ਐਮਾਨ ਦਾ ਭਾਰ 250 ਕਿਲੋ ਹੈ ਅਤੇ ਉਹ ਕਾਫੀ ਵਧੀਆ ਮਹਿਸੂਸ ਕਰ ਰਹੀ ਹੈ। ਉਨ੍ਹਾਂ ਦੀ ਸਰਜਰੀ ਕਰਨ ਵਾਲੇ ਡਾਕਟਰ ਮਫਜਲ ਲਕੜਾਵਾਲਾ ਦਾ ਕਹਿਣਾ ਹੈ ਕਿ ਇਸ ਆਪਰੇਸ਼ਨ ‘ਚ ਮੁਸ਼ਕਲ ਬਹੁਤ ਜ਼ਿਆਦਾ ਸੀ। ਲਗਭਗ 99 ਫੀਸਦੀ ਚਾਂਸ ਇਸ ਆਪਰੇਸ਼ਨ ਦੇ ਅਸਫ ਹੋਣ ਦੇ ਸੀ, ਪਰ ਇਹ ਸਫਲ ਰਿਹਾ, ਜੋ ਕਿ ਕਿਸੇ ਚਮਤਕਾਰ ਦੀ ਤਰ੍ਹਾਂ ਹੈ। ਐਮਾਨ ਦੀ ਸਰੀਰ ਹੁਣ ਇਸ ਤਰ੍ਹਾਂ ਦਾ ਹੋ ਗਿਆ ਹੈ ਕਿ ਉਹ ਵ੍ਹਹੀਲਚੇਅਰ ‘ਤੇ ਬੈਠ ਸਕਦੀ ਹੈ।
ਡਾਕਟਰਾਂ ਦੇ ਮੁਤਾਬਕ ਐਮਾਨ ਜਦੋਂ ਇਲਾਜ ਲਈ ਹਸਪਤਾਲ ਆਈ ਸੀ, ਤਾਂ ਇਸ ਦੀ ਕਲਪਨਾ ਕਰਨਾ ਵੀ ਮੁਸ਼ਕਲ ਸੀ। ਸਰਜਰੀ ਦੇ ਬਾਅਦ ਉਹ ਰੋਜ਼ ਨਿਯਮ ਨਾਲ ਫਿਜ਼ੀਓਥੈਰਪੀ ਸੈਸ਼ਨ ਵੀ ਲੈ ਰਹੀ ਹੈ। ਐਮਾਨ ਨੂੰ ਮਿਰਗੀ ਸਟਰੋਕ ਦੇ ਕਾਰਨ ਦਿਮਾਗ ‘ਚ ਖੱਬੇ ਪਾਸੇ ਸੱਟ ਲੱਗੀ ਹੈ, ਜਿਸ ਕਾਰਨ ਉਨ੍ਹਾਂ ਦਾ ਨਿਊਰੋਲੌਜਿਕਲ ਇਲਾਜ ਵੀ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ 2 ਮਹੀਨੇ ਪਹਿਲਾਂ ਤੱਕ ਐਮਾਨ ਦਾ ਭਾਰ ਲਗਭਗ 500 ਕਿਲੋ ਸੀ। ਇਸ ਭਾਰ ਦੇ ਨਾਲ ਐਮਾਨ ਲੰਬੇ ਸਮੇਂ ਲਈ ਬੈਠ ਨਹੀਂ ਸਕਦੀ ਸੀ, ਇਕ ਪਾਸੇ ‘ਤੇ ਵਧ ਸਮੇਂ ਤੱਕ ਲੰਮੇ ਵੀ ਨਹੀਂ ਪੈ ਸਕਦੀ ਸੀ। ਕਿਤੇ ਆਉਣ ਜਾਣ ‘ਚ ਵੀ ਉਨ੍ਹਾਂ ਨੂੰ ਬਹੁਤ ਸਮੱਸਿਆ ਆਉਂਦੀ ਸੀ।