Menu

ਦੁਬਾਰਾ ਚਿਲੀ ਦੇ ਰਾਸ਼ਟਰਪਤੀ ਬਣ ਸਕਦੇ ਹਨ ਸੇਬਿਸਟੀਅਨ ਪਿਨੇਰਾ

ਸੈਂਟੀਆਗੋ (ਭਾਸ਼ਾ)— ਚਿਲੀ ਦੇ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਪੜਾਅ ਵਿਚ ਕਾਫੀ ਵੋਟਾਂ ਹਾਸਲ ਕਰਨ ਮਗਰੋਂ ਅਰਬਪਤੀ ਕਾਰੋਬਾਰੀ ਸੇਬਿਸਟੀਅਨ ਪਿਨੇਰਾ ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ ਦੇ ਦੂਜੇ ਪੜਾਅ ਵਿਚ ਦਾਖਲ ਹੋ ਗਏ ਹਨ। ਅਧਿਕਾਰੀਆਂ ਮੁਤਾਬਕ ਕੱਲ ਹੋਈਆਂ ਚੋਣਾਂ ਵਿਚ ਪਿਨੇਰਾ ਨੂੰ 36.6 ਫੀਸਦੀ ਵੋਟ ਹਾਸਲ ਹੋਏ। ਪਿਨੇਰਾ ਰਾਸ਼ਟਰਪਤੀ ਮਿਚੇਲ ਬੈਚਲੇਟ ਦੀ ਸੋਸ਼ਲਿਸਟ ਪਾਰਟੀ ਵੱਲੋਂ ਸਮਰਥਿਤ ਆਜ਼ਾਦ ਉਮੀਦਵਾਰ ਅਲੇਜਾਂਦੋ ਗਵੀਲੀਅਰ ਅਤੇ ਧੁਰ ਖੱਬੇ ਪੱਖੀ ਉਮੀਦਵਾਰ ਬਿਟ੍ਰੀਜ ਸੈਂਚੇਜ ਤੋਂ ਅੱਗੇ ਚੱਲ ਰਹੇ ਹਨ। ਸੈਂਚੇਜ ਦੂਜੇ ਸਥਾਨ ਲਈ ਸੰਘਰਸ਼ ਕਰ ਰਹੇ ਹਨ। ਅਧਿਕਾਰਿਕ ਨਤੀਜੇ ਦਾ ਐਲਾਨ ਸੋਮਵਾਰ ਨੂੰ ਹੋਵੇਗਾ। ਅਰਬਪਤੀ 67 ਸਾਲਾ ਪਿਨੇਰਾ ਸਾਲ 2010 ਤੋਂ ਸਾਲ 2014 ਦੇ ਵਿਚ ਰਾਸ਼ਟਰਪਤੀ ਰਹੇ ਹਨ। ਕੱਲ ਹੋਈਆਂ ਪਹਿਲੇ ਪੜਾਅ ਦੀਆਂ ਚੋਣਾਂ ਪਿਨੇਰਾ ਦੇ ਪੱਖ ਵਿਚ ਗਈਆਂ ਹਨ। ਦੂਜੇ ਪੜਾਅ ਦੀਆਂ ਚੋਣਾਂ 17 ਦਸੰਬਰ ਨੂੰ ਹੋਣਗੀਆਂ।