India News

ਦੁਰਵਿਹਾਰ ਦੇ ਦੋਸ਼ ‘ਚ ਬਰਤਾਨੀਆ ‘ਚ ਭਾਰਤ ਦੇ ਇੰਚਾਰਜ ਮੰਤਰੀ ਮੁਅੱਤਲ

ਲੰਡਨ : ਬਰਤਾਨੀਆ ਦੇ ਵਿਦੇਸ਼ ਤੇ ਰਾਸ਼ਟਰ ਮੰਡਲ ਦਫ਼ਤਰ (ਐੱਫਸੀਓ) ‘ਚ ਭਾਰਤ ਦੇ ਇੰਚਾਰਜ ਮੰਤਰੀ ਨੂੰ ਸ਼ੁੱਕਰਵਾਰ ਨੂੰ ਮੁਅੱਤਲ ਕਰ ਦਿੱਤਾ ਗਿਆ। ਲੰਡਨ ‘ਚ ਇਕ ਸਿਆਸੀ ਪ੍ਰੋਗਰਾਮ ‘ਚ ਜਲਵਾਯੂ ਵਰਕਰ ਨੂੰ ਉਨ੍ਹਾਂ ਵੱਲੋਂ ਜ਼ਬਰਦਸਤੀ ਬਾਹਰ ਕੱਢਦੇ ਵਿਖਾਉਣ ਵਾਲਾ ਫੁਟੇਜ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਹੀ ਇਹ ਕਦਮ ਚੁੱਕਿਆ ਗਿਆ ਹੈ।

ਏਸ਼ੀਆ ਤੇ ਪ੍ਰਸ਼ਾਂਤ ਲਈ ਬਰਤਾਨੀਆ ਦੇ ਰਾਜ ਮੰਤਰੀ ਮਾਰਕ ਫਿਏਡ ਵੀਰਵਾਰ ਨੂੰ ਲੰਡਨ ਦੇ ਮੈਨਸਨ ਹਾਊਸ ‘ਚ ਰਸਮੀ ਬਲੈਕ ਟਾਈ ਡਿਨਰ ‘ਚ ਮਹਿਮਾਨ ਸਨ। ਇਸੇ ਪ੍ਰੋਗਰਾਮ ‘ਚ ਯੂਨਾਈਟਿਡ ਕਿੰਗਡਮ ਚਾਂਸਲਰ ਫਿਲਿਪ ਹੈਮੋਂਡ ਨੇ ਬਿ੍ਟੇਨ ਦੇ ਅਰਥਚਾਰੇ ‘ਤੇ ਮੁੱਖ ਸੰਬੋਧਨ ਕੀਤਾ। ਉਸੇ ਦੌਰਾਨ ਗ੍ਰੀਨਪੀਸ ਵਾਤਾਵਰਨ ਸੰਗਠਨ ਦੀ ਇਕ ਮਹਿਲਾ ਪ੍ਰਦਰਸ਼ਨਕਾਰੀ ਨੇ ਵਿਚਾਲੇ ਟੋਕ ਦਿੱਤਾ ਸੀ। ਫਿਏਡ ਕੈਮਰੇ ‘ਚ ਉਸ ਨਾਲ ਉਲਝਣ ਲਈ ਆਪਣੀ ਸੀਟ ਤੋਂ ਉੱਠਦੇ ਤੇ ਅੌਰਤ ਨੂੰ ਬਾਹਰ ਵੱਲ ਧੱਕਾ ਦਿੰਦੇ ਹੋਏ ਕੈਦ ਹੋਏ।

ਗ੍ਰੀਨਪੀਸ ਨੇ ਮੰਤਰੀ ‘ਤੇ ਦੁਰਵਿਹਾਰ ਦਾ ਦੋਸ਼ ਲਗਾਇਆ ਹੈ ਤੇ ਜਾਂਚ ਦੀ ਮੰਗ ਕੀਤੀ ਹੈ। ਡਾਊਨਿੰਗ ਸਟ੍ਰੀਟ ਦੇ ਤਰਜਮਾਨ ਨੇ ਕਿਹਾ, ‘ਜਾਂਚ ਹੋਣ ਤਕ ਉਹ ਮੰਤਰੀ ਦੇ ਰੂਪ ‘ਚ ਮੁਅੱਤਲ ਰਹਿਣਗੇ। ਪ੍ਰਧਾਨ ਮੰਤਰੀ ਨੇ ਫੁਟੇਜ ‘ਤੇ ਨਜ਼ਰ ਮਾਰੀ ਹੈ ਤੇ ਇਸ ਨੂੰ ਚਿੰਤਾਜਨਕ ਮੰਨਿਆ ਹੈ। ਪੁਲਿਸ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਦੀ ਰਿਪੋਰਟ ਵੇਖ ਰਹੀ ਹੈ ਤੇ ਫਿਏਡ ਨੇ ਖ਼ੁਦ ਨੂੰ ਕੈਬਨਿਟ ਦਫ਼ਤਰ ਤੇ ਕੰਜ਼ਰਵੇਟਿਵ ਪਾਰਟੀ ਦੇ ਹਵਾਲੇ ਕਰ ਦਿੱਤਾ ਹੈ।’