Punjab News

ਦੇਸ਼ ’ਚ ਕਰੋਨਾ ਦੇ ਰਿਕਾਰਡ 386452 ਨਵੇਂ ਮਾਮਲੇ ਤੇ 3498 ਮੌਤਾਂ, ਪੰਜਾਬ ’ਚ 137 ਜਾਨਾਂ ਗਈਆਂ

ਨਵੀਂ ਦਿੱਲੀ, 30 ਅਪਰੈਲ

ਪਿਛਲੇ 24 ਘੰਟਿਆਂ ਵਿਚ ਦੇਸ਼ ਵਿਚ ਕੋਵਿਡ-19 ਦੇ ਸਭ ਤੋਂ ਵੱਧ 3,86,452 ਨਵੇਂ ਕੇਸ ਆਉਣ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 1,87,62,976 ਹੋ ਗਈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਅੱਠ ਵਜੇ ਅੱਪਡੇਟ ਕੀਤੇ ਗਏ ਅੰਕੜਿਆਂ ਅਨੁਸਾਰ ਵਾਇਰਸ ਕਾਰਨ 3498 ਮੌਤਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 2,08,330 ਹੋ ਗਈ ਹੈ। ਪੰਜਾਬ ਵਿੱਚ ਕਰੋਨਾ ਕਾਰਨ 137 ਹੋਰ ਮੌਤਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 8909 ਹੋ ਗਈ ਹੈ।