Menu

ਦੇਸ਼ ‘ਚ ਮਹਿੰਗਾਈ ਕਾਰਨ ਸ਼ੀਲਾ ਦੀਕਸ਼ਿਤ ਨੇ ਕਿਹਾ ‘ਬਹੁਤ ਹੋਈ ਮਹਿੰਗਾਈ ਦੀ ਮਾਰ, ਬੱਸ ਕਰੋ ਮੋਦੀ ਸਰਕਾਰ

ਸ਼ਿਮਲਾ—ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਸ਼ਿਮਲਾ ‘ਚ ਐਤਵਾਰ ਨੂੰ ਪੀ.ਐੱਮ. ਮੋਦੀ ‘ਤੇ ਨਿਸ਼ਾਨ ਵਿੰਨ੍ਹਿਆ ਹੈ। ਦੀਕਸ਼ਿਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇਸ਼-ਵਿਦੇਸ਼ ‘ਚ ਘੁੰਮਦੇ ਹਨ ਅਤੇ ਵਿਕਾਸ ਦੀਆਂ ਗੱਲਾਂ ਕਰਦੇ ਹਨ, ਪਰ ਹਕੀਕਤ ‘ਚ ਦੇਸ਼ ‘ਚ ਵਿਕਾਸ ਰੁੱਕ ਗਿਆ ਹੈ। ਦੀਕਸ਼ਿਤ ਨੇ ਪੀ.ਐੱਮ. ਤੋਂ ਪੁੱਛਿਆ ਕਿ ਯੂ.ਪੀ.ਏ. ਸਰਕਾਰ ‘ਤੇ ਮਹਿੰਗਾਈ ਦੌਰਾਨ ਹੱਲਾ ਮਚਾਉਣ ਵਾਲੀ ਭਾਜਪਾ ਖਾਮੋਸ਼ ਕਿਉਂ ਹੈ ਜਦਕਿ ਅੱਜ ਮਹਿੰਗਾਈ ਦੇਸ਼ ‘ਚ ਚੋਟੀ ‘ਤੇ ਹੈ। ਕਾਂਗਰਸ ਨੇ ਮਹਿੰਗਾਈ ਦਾ ਨਵਾਂ ਨਾਅਰਾ ਦਿੱਤਾ ਹੈ। ਇਸ ‘ਤੇ ਸ਼ੀਲਾ ਨੇ ਕਿਹਾ ਕਿ ਬਹੁਤ ਹੋਈ ਮਹਿੰਗਾਈ ਦੀ ਮਾਰ ਬਸ ਕਰੋਂ ਮੋਦੀ ਸਰਕਾਰ।
ਭਾਜਪਾ ਦੇ ਸ਼ਾਸਨਕਾਲ ‘ਚ ਦੇਸ਼ ਪਿਛੜ ਰਿਹਾ ਹੈ
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਸਮੇਂ ਦੇਸ਼ ਵਿਕਾਸ ਦੇ ਰਾਹ ‘ਤੇ ਅੱਗੇ ਵੱਧ ਰਿਹਾ ਸੀ, ਪਰ ਭਾਜਪਾ ਦੇ ਸ਼ਾਸਨ ‘ਚ ਦੇਸ਼ ਪਿਛੜਦਾ ਜਾ ਰਿਹਾ ਹੈ। ਦੀਕਸ਼ਿਤ ਨੇ ਪੀ.ਐੱਮ. ਮੋਦੀ ‘ਤੇ ਤੰਜ ਕੱਸਦੇ ਹੋਏ ਕਿਹਾ ਕਿ ਪੀ.ਐੱਮ. ਰਾਹੁਲ ਗਾਂਧੀ ਦੀ ਵੱਧਦੀ ਪ੍ਰਸਿੱਧੀ ਨਾਲ ਘਬਰਾ ਗਏ ਹਨ ਅਤੇ ਬਿਨਾਂ ਸੋਚ ਸਮਝ ਕੇ ਰਾਹੁਲ ‘ਤੇ ਹਮਲਾ ਕਰ ਦਿੰਦੇ ਹਨ।