India News

ਦੇਸ਼ ਦੇ 80 ਫੀਸਦ ਨੌਜਾਵਾਨ ਟਿੱਕ ਟੌਕ ਦੇ ਖਿਲਾਫ, ਅਸ਼ਲੀਲਤਾ ਫੈਲਾ ਰਿਹਾ ਚੀਨੀ ਐਪ

ਨਵੀਂ ਦਿੱਲੀ: ਨਿਊਜ਼ ਐਪ ਇੰਨਸ਼ੌਰਟ ਦੇ ਸਰਵੇ ਮੁਤਾਬਕ ਦੇਸ਼ ਦੇ 80% ਨੌਜਵਾਨ ਵਿਵਾਦਤ ਚੀਨੀ ਵੀਡੀਓ ਐਪ ਟਿਕ ਟੌਕ ਨੂੰ ਬੈਨ ਕਰਨ ਦੇ ਪੱਖ ‘ਚ ਹਨ। ਪਿਛਲੇ ਹਫਤੇ ਹੀ ਮਦਰਾਸ ਹਾਈਕੋਰਟ ਨੇ ਇਸ ਦਲੀਲ ਨਾਲ ਕੇਂਦਰ ਸਰਕਾਰ ਨੂੰ ਐਪ ‘ਤੇ ਰੋਕ ਲਾਉਣ ਦੀ ਸਲਾਹ ਦਿੱਤੀ ਸੀ ਕਿ ਇਸ ਨਾਲ ਨੌਜਵਾਨਾਂ ‘ਚ ਅਸ਼ਲੀਲਤਾ ਵਧ ਰਹੀ ਹੈ।
ਕੋਰਟ ਮੁਤਾਬਕ ਟਿਕ-ਟੌਕ ਦੀ ਮਾਲਕ ਚੀਨੀ ਟੈੱਕ ਕੰਪਨੀ ਬਾਈਟਡਾਂਸ ਹੈ ਜੋ ਨੌਜਵਾਨਾਂ ਨੂੰ ਅਨੁਚਿਤ ਕੰਟੈਂਟ ਮੁਹੱਈਆ ਕਰਵਾ ਰਹੀ ਹੈ। ਅਜਿਹੇ ‘ਚ ਕੇਂਦਰ ਸਰਕਾਰ ਦਾ ਇਹ ਫਰਜ਼ ਹੈ ਕਿ ਉਹ ਐਪ ‘ਤੇ ਰੋਕ ਲਾਉਣ।
ਉਧਰ ਟਿਕ-ਟੌਕ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਐਪ ਸਭ ਸਥਾਨਕ ਨਿਯਮਾਂ ਤੇ ਕਾਨੂੰਨਾਂ ਨੂੰ ਮੰਨਣ ਲਈ ਪ੍ਰਤੀਬੱਧ ਹੈ। ਕੰਪਨੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੂਚਨਾ ਤਕਨੀਕੀ ਨਿਯਮ 2011 ਦਾ ਪੂਰੀ ਤਰ੍ਹਾਂ ਪਾਲਣਾ ਕੀਤਾ ਹੈ। ਫਿਲਹਾਲ ਮਦਰਾਸ ਹਾਈਕੋਰਟ ਇਸ ਤੇ ਆਧਿਕਾਰੀਕ ਆਦੇਸ਼ ਦਾ ਇੰਤਜ਼ਾਰ ਕਰ ਰਿਹਾ ਹੈ ਜਿਸ ਤੋਂ ਬਾਅਦ ਇਸ ਦੀ ਸਮੀਖਿਆ ਕੀਤੀ ਜਾਵੇਗੀ।
ਕੁਝ ਵੱਡੇ ਸ਼ਹਿਰਾਂ ‘ਚ ਕੀਤੇ ਸਰਵੇਖਣ ‘ਚ 18 ਤੋਂ 35 ਦੀ ਉਮਰ ਦੇ 30 ਹਜ਼ਾਰ ਲੋਕਾਂ ਨੂੰ ਇਸ ਬਾਰੇ ਪੁੱਛਿਆ ਗਿਆ ਕਿ ਉਹ ਕੀ ਚਾਹੁੰਦੇ ਹਨ ਤਾਂ ਉਨ੍ਹਾਂ ਚੋਂ 80 ਫੀਸਦ ਨੇ ‘ਹਾਂ’ ‘ਚ ਜਵਾਬ ਦਿੰਦੇ ਹੋਏ ਟਿਕ-ਟੌਕ ਨੂੰ ਬੈਨ ਕਰਨ ਦੀ ਗੱਲ ਕਹਿ ਹੈ।