India News

ਦੇਸ਼ ਵਿੱਚ ਇਕ ਦਿਨ ’ਚ ਕਰੋਨਾ ਦੇ ਕੇਸ ਦੋ ਲੱਖ ਤੋਂ ਘਟੇ; 3511 ਮੌਤਾਂ

ਨਵੀਂ ਦਿੱਲੀ, 25 ਮਈ

 

ਕਰੋਨਾਵਾਇਰਸ ਦੇ ਕੇਸਾਂ ਵਿੱਚ ਅੱਜ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ ਤੇ ਪਿਛਲੇ 24 ਘੰਟਿਆਂ ਵਿਚ ਕਰੋਨਾ ਦੇ ਨਵੇਂ 1,96,427 ਮਾਮਲੇ ਸਾਹਮਣੇ ਆਏ ਹਨ ਜਦਕਿ 3511 ਜਣਿਆਂ ਦੀ ਮੌਤ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ ਨਵੇਂ ਕੇਸਾਂ ਦਾ ਅੰਕੜਾ ਪਿਛਲੇ 41 ਦਿਨਾਂ ਵਿਚੋਂ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 14 ਅਪਰੈਲ ਨੂੰ ਕਰੋਨਾ ਦੇ 1,84,372 ਕੇਸ ਸਾਹਮਣੇ ਆਏ ਸਨ।