India News

ਦੇਸ਼ ਵਿੱਚ ਕਰੋਨਾ ਦੇ 37,154 ਨਵੇਂ ਕੇਸ

 ਨਵੀਂ ਦਿੱਲੀ, 12 ਜੁਲਾਈ

 

ਦੇਸ਼ ਵਿਚ ਕਰੋਨਾ ਮਾਮਲਿਆਂ ਵਿਚ ਲਗਾਤਾਰ ਕਮੀ ਆ ਰਹੀ ਹੈ ਤੇ ਪਿਛਲੇ ਇਕ ਦਿਨ ਵਿਚ ਕਰੋਨਾ ਦੇ 37,154 ਮਾਮਲੇ ਸਾਹਮਣੇ ਆਏ ਹਨ। ਇਥੇ ਪਿਛਲੇ ਚੌਵੀ ਘੰਟਿਆਂ ਵਿਚ 724 ਮੌਤਾਂ ਹੋਈਆਂ ਹਨ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ਵਿਚ ਕਰੋਨਾ ਤੋਂ ਠੀਕ ਹੋ ਚੱਕੇ ਮਰੀਜ਼ਾਂ ਦੀ ਗਿਣਤੀ ਤਿੰਨ ਕਰੋੜ ਨੂੰ ਪਾਰ ਕਰ ਗਈ ਹੈ।