Menu

ਦੋ ਦਿਨ ਹੋ ਸਕਦੀ ਹੈ ਪੈਟਰੋਲ-ਡੀਜ਼ਲ ਦੀ ਕਿੱਲਤ

ਨਵੀਂ ਦਿੱਲੀ— ਦੋ ਦਿਨ ਪੈਟਰੋਲ-ਡੀਜ਼ਲ ਦੀ ਕਿੱਲਤ ਹੋ ਸਕਦੀ ਹੈ। ਮੱਧ ਪ੍ਰਦੇਸ਼ ਪੈਟਰੋਲੀਅਮ ਐਸੋਸੀਏਸ਼ਨ ਵਲੋਂ ਰੋਜ਼ਾਨਾ ਬਦਲਦੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿਰੋਧ ‘ਚ ਪੈਟਰੋਲ ਅਤੇ ਡੀਜ਼ਲ ਦੀ ਮੱਧ ਪ੍ਰਦੇਸ਼ ‘ਚ ਕਿੱਲਤ ਹੋ ਸਕਦੀ ਹੈ। ਜਾਣਕਾਰੀ ਮੁਤਾਬਕ ਪੈਟਰੋਲ ਪੰਪ ਸੰਚਾਲਕ ਪੈਟਰੋਲੀਅਮ ਕੰਪਨੀਆਂ ਦੇ ਡਿਪੋ ਤੋਂ ਈਂਧਨ ਨਾ ਖਰੀਦਣ ਦਾ ਫੈਸਲਾ ਕੀਤਾ ਹੈ। ਇਸ ਕਾਰਨ ਪ੍ਰਦੇਸ਼ ਦੇ ਪੈਟਰੋਲ ਪੰਪਾਂ ‘ਤੇ ਪੈਟਰੋਲ ਅਤੇ ਡੀਜ਼ਲ ਦੀ ਭਾਰੀ ਕਿੱਲਤ ਹੋ ਸਕਦੀ ਹੈ। ਰਾਜਧਾਨੀ ਭੋਪਾਲ ‘ਚ ਵੀਰਵਾਰ ਸਵੇਰ ਤੋਂ ਹੀ ਪੈਟਰੋਲ ਦੀ ਕਿੱਲਤ ਹੋਣ ਦਾ ਖਦਸ਼ਾ ਹੈ।
ਸ਼ਹਿਰ ਦੇ ਕਈ ਪੈਟਰੋਲ ਪੰਪਾਂ ਅਤੇ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਦੇਖੀਆਂ ਗਈਆਂ। ਭੋਪਾਲ ਦੇ ਲਗਭਗ ਇਕ ਤਿਹਾਈ ਤੋਂ ਜ਼ਿਆਦਾ ਪੈਟਰੋਲ ਪੰਪ ਸੰਚਾਲਕ ਇਕ ਦਿਨ ਤੇਲ ਕੰਪਨੀਆਂ ਤੋਂ ਪੈਟਰੋਲ-ਡੀਜ਼ਲ ਨਹੀਂ ਖਰੀਦਣਗੇ। ਇਸ ਦੇ ਨਾਲ ਹੀ ਪੰਪ ਸੰਚਾਲਕ ਅਤੇ ਉਨ੍ਹਾਂ ਦਾ ਸਟਾਫ ਕਾਲੀ ਪੱਟੀ ਬੰਨ੍ਹ ਕੇ ਡਿਊਟੀ ਕਰ ਰਹੇ ਹਨ।