UK News World

ਨਵਾਜ਼ ਸ਼ਰੀਫ ਦਾ ਦੋਹਤਾ ਕੈਮਬ੍ਰਿਜ ਯੂਨੀਵਰਸਿਟੀ ਲਈ ਖੇਡਣ ਵਾਲਾ ਬਣਿਆ ਦੂਜਾ ਪਾਕਿ ਨਾਗਰਿਕ

ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਇਹਨੀਂ ਦਿਨੀਂ ਲੰਡਨ ਵਿਚ ਰਹਿ ਰਹੇ ਹਨ। ਉਹਨਾਂ ਦੇ ਦੋਹਤੇ ਅਤੇ ਮਰੀਅਮ ਨਵਾਜ਼ ਦੇ ਪੁੱਤਰ ਜੁਨੈਦ ਸਫਦਰ ਕੈਮਬ੍ਰਿਜ ਯੂਨੀਵਰਸਿਟੀ ਵੱਲੋਂ ਪੋਲੋ ਖੇਡਦੇ ਹਨ। ਨਵਾਜ਼ ਸ਼ਰੀਫ ਅਤੇ ਪਰਿਵਾਰ ਦੇ ਕੁਝ ਹੋਰ ਮੈਂਬਰਾਂ ਨੇ ਕੈਮਬ੍ਰਿਜ ਯੂਨੀਵਰਸਿਟੀ ਪਹੁੰਚ ਕੇ ਜੁਨੈਦ ਨੂੰ ਪੋਲੋ ਖੇਡਦੇ ਦੇਖਿਆ।ਇਹ ਵੱਕਾਰੀ ਸਲਾਨਾ ਮੁਕਾਬਲਾ ਕੈਮਬ੍ਰਿਜ ਅਤੇ ਆਕਸਫੋਰਡ ਯੂਨੀਵਰਸਿਟੀ ਵਿਚਾਲੇ ਹੋਇਆ। 

ਮੁਕਾਬਲੇ ਨੂੰ ਦੇਖਣ ਲਈ ਦੋਵੇਂ ਯੂਨੀਵਰਸਿਟੀਆਂ ਦੇ ਸੈਂਕੜੇ ਵਿਦਿਆਰਥੀਆਂ ਦੇ ਪਰਿਵਾਰ ਗਾਰਡਜ਼ ਪੋਲੋ ਕਲੱਬ ਵਿਚ ਜੁਟੇ ਸਨ।ਇਸ ਮੌਕੇ ‘ਤੇ ਨਵਾਜ਼ ਸ਼ਰੀਫ ਨਾਲ ਉਹਨਾਂ ਦੇ ਜਵਾਈ ਅਲੀ ਡਾਰ (ਜੁਨੈਦ ਦੇ ਮਾਸੜ) ਅਤੇ ਪੋਤੇ ਜਾਏਦ ਹੁਸੈਨ ਵੀ ਮੌਜੂਦ ਸਨ। ਜੁਨੈਦ ਸਫਦਰ ਅਤੇ ਅਲੀ ਡਾਰ ਨੇ ਪੋਲੋ ਗ੍ਰਾਊਂਡ ਤੋਂ ਇਸ ਮੌਕੇ ਦੀਆਂ ਕੁਝ ਤਸਵੀਰਾਂ ਵੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਅਪਲੋਡ ਕੀਤੀਆਂ ਹਨ। ਇਕ ਤਸਵੀਰ ਵਿਚ ਨਵਾਜ਼ ਸ਼ਰੀਫ ਆਪਣੇ ਪੋਤੇ ਜਾਏਦ ਹੁਸੈਨ ਨਾਲ ਬੈਠੇ ਨਜ਼ਰ ਆ ਰਹੇ ਹਨ।