India News

ਨਹੀਂ ਟਲਣਗੀਆਂ ਲੋਕ ਸਭਾ ਚੋਣਾਂ, ਚੋਣ ਕਮਿਸ਼ਨ ਨੇ ਕੀਤਾ ਐਲਾਨ

ਨਵੀਂ ਦਿੱਲੀ: ਦੇਸ਼ ‘ਚ ਲੋਕ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ। ਇਸ ਬਾਰੇ ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਆਮ ਚੋਣਾਂ ਆਪਣੇ ਤੈਅ ਸਮੇਂ ‘ਤੇ ਹੀ ਹੋਣਗੀਆਂ। ਮੁੱਖ ਚੋਣ ਅਧਿਕਾਰੀ ਤੋਂ ਜਦੋਂ ਪਾਕਿਸਤਾਨ ਤਣਾਅ ‘ਚ ਚੋਣਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਚੋਣਾਂ ਆਪਣੇ ਤੈਅ ਸਮੇਂ ‘ਤੇ ਹੀ ਹੋਣਗੀਆਂ।
ਹਾਸਲ ਜਾਣਕਾਰੀ ਮੁਤਾਬਕ ਚੋਣ ਕਮਿਸ਼ਨ ਚੋਣਾਂ ਦੀ ਤਾਰੀਖ ਦਾ ਐਲਾਨ ਮਾਰਚ ਮਹੀਨੇ ਦੇ ਪਹਿਲੇ ਹਫਤੇ ਤਾਰੀਖਾਂ ਦਾ ਐਲਾਨ ਕਰ ਦੇਣਗੇ। ਮੌਜੂਦਾ ਲੋਕ ਸਭਾ ਦਾ ਕਾਰਜਕਾਲ ਆਉਣ ਵਾਲੀ ਤਿੰਨ ਜੂਨ ਨੂੰ ਖ਼ਤਮ ਹੋ ਰਿਹਾ ਹੈ। ਇਸ ਦੇ ਚੱਲਦਿਆਂ ਚੋਣਾਂ ਕਿਸ ਮਹੀਨੇ ਤੇ ਕਿੰਨੇ ਪੜਾਅ ‘ਚ ਹੋਣਗੀਆਂ, ਕਮਿਸ਼ਨ ਇਸ ਨੂੰ ਤੈਅ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਚੁੱਕਿਆ ਹੈ। ਕਮਿਸ਼ਨ ਨੇ 2004 ‘ਚ ਲੋਕਸਭਾ ਚੋਣਾਂ ਦਾ ਐਲਾਨ 29 ਫਰਵਰੀ ਨੂੰ ਚਾਰ ਪੜਾਅ ‘ਚ 2009 ‘ਚ ਦੋ ਮਾਰਚ ਨੂੰ ਪੰਜ ਪੜਾਅ ‘ਚ ਤੇ 2014 ‘ਚ ਪੰਜ ਮਾਰਚ ਨੂੰ ਨੌਂ ਪੜਾਅ ‘ਚ ਕਰਵਾਉਣ ਦਾ ਐਲਾਨ ਕੀਤਾ ਸੀ। ਪਿਛਲੇ ਤਿੰਨਾਂ ਲੋਕ ਸਭਾ ਚੋਣਾਂ ਅਪ੍ਰੈਲ ਤੋਂ ਮਈ ਦੇ ਦੂਜੇ ਹਫਤੇ ‘ਚ ਕਰਵਾਈਆਂ ਗਈਆਂ।