Menu

ਨਿਊਯਾਰਕ ਤੋਂ ਦਿੱਲੀ ਜਾ ਰਹੀ ਫਲਾਈਟ ਦੀ ਲੰਡਨ ‘ਚ ਐਮਰਜੈਂਸੀ ਲੈਡਿੰਗ

nobanner

ਨਿਊਯਾਰਕ (ਬਿਊਰੋ)— ਯੂਨਾਈਟਿਡ ਏਅਰਲਾਈਨਜ਼ ਦੀ ਨਿਊਯਾਰਕ ਤੋਂ ਦਿੱਲੀ ਜਾ ਰਹੀ ਫਲਾਈਟ ਨੂੰ ਲੰਡਨ ਦੇ ਹੀਥਰੋ ਹਵਾਈ ਅੱਡੇ ਵੱਲ ਡਾਈਵਰਟ ਕਰ ਕੇ ਐਮਰਜੈਂਸੀ ਲੈਡਿੰਗ ਕਰਵਾਈ ਗਈ। ਜਾਣਕਾਰੀ ਮੁਤਾਬਕ ਫਲਾਈਟ ਵਿਚ ਸਫਰ ਦੌਰਾਨ ਯਾਤਰੀਆਂ ਨੂੰ ਮੈਡੀਕਲ ਸੰਬੰਧੀ ਪਰੇਸ਼ਾਨੀ ਮਹਿਸੂਸ ਹੋਈ, ਜਿਸ ਮਗਰੋਂ ਫਲਾਈਟ ਨੂੰ ਡਾਈਵਰਟ ਕਰ ਕੇ ਉਸ ਦੀ ਐਮਰਜੈਂਸੀ ਲੈਡਿੰਗ ਕਰਵਾਈ ਗਈ। ਜਾਣਕਾਰੀ ਮੁਤਾਬਕ ਬੋਇੰਗ ਬੀ777-200 ਈ. ਆਰ. ਨੂੰ ਹੀਥਰੋ ਹਵਾਈ ਅੱਡੇ ‘ਤੇ ਸਥਾਨਕ ਸਮੇਂ ਮੁਤਾਬਕ 12:06 ਮਿੰਟ ‘ਤੇ ਉਤਾਰਿਆ ਗਿਆ। ਜਹਾਜ਼ ਵਿਚ 266 ਯਾਤਰੀ ਅਤੇ 15 ਚਾਲਕ ਦਲ ਦੇ ਮੈਂਬਰ ਸਨ।

ਫਲਾਈਟ ਨਿਊਯਾਰਕ ਤੋਂ ਸ਼ਨੀਵਾਰ ਨੂੰ ਸਥਾਨਕ ਸਮੇਂ ਮੁਤਾਬਕ ਸ਼ਾਮ ਦੇ 9 ਵਜੇ ਰਵਾਨਾ ਹੋਈ ਸੀ ਅਤੇ ਇਸ ਫਲਾਈਟ ਨੇ ਐਤਵਾਰ ਰਾਤ 9:30 ਵਜੇ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ‘ਤੇ ਉਤਰਨਾ ਸੀ। ਹੀਥਰੋ ਵਿਚ ਏਅਰਲਾਈਨਜ਼ ਦੀ ਟੀਮ ਨੇ ਯੂਨਾਈਟਿਡ ਫਲਾਈਟ ਦੇ 82 ਯਾਤਰੀਆਂ ਨੂੰ ਮਦਦ ਮੁੱਹਈਆ ਕਰਵਾਈ। ਚਾਲਕ ਦਲ ਦੇ ਮੈਂਬਰਾਂ ਦਾ ਡਿਊਟੀ ਸਮਾਂ ਜ਼ਿਆਦਾ ਹੋ ਜਾਣ ਕਾਰਨ ਫਲਾਈਟ ਨੂੰ ਰੱਦ ਕਰ ਦਿੱਤਾ ਗਿਆ। ਉੱਧਰ ਸਾਰੇ ਯਾਤਰੀਆਂ ਨੂੰ ਹੋਟਲ ਵਿਚ ਠਹਿਰਾਉਣ ਦੀ ਵਿਵਸਥਾ ਕਰ ਦਿੱਤੀ ਗਈ ਹੈ।