Punjab News

ਨਿੱਕੀ ਉਮਰੇ ਲਿਖੀ ਕਿਤਾਬ ‘ਇੰਡੀਆ ਬੁੱਕ ਆਫ਼ ਰਿਕਾਰਡਜ਼’ ਵਿੱਚ ਸ਼ਾਮਲ

ਮਲੋਟ

ਨੇੜਲੇ ਪਿੰਡ ਤਰਮਾਲਾ ਦੇ ਵਸਨੀਕ ਮਨਸੀਰਤ ਸਿੰਘ ਗਿੱਲ (16) ਨੇ ਆਪਣਾ ਨਾਮ ‘ਇੰਡੀਆ ਬੁੱਕ ਆਫ ਰਿਕਾਰਡਜ਼’ ਵਿੱਚ ਦਰਜ ਕਰਵਾਇਆ ਹੈ। ਪੰਜਾਬ ਮਹਿਲਾ ਕਮਿਸ਼ਨ ਦੇ ਸਾਬਕਾ ਮੈਂਬਰ ਵੀਰਪਾਲ ਕੌਰ ਤਰਮਾਲਾ ਅਤੇ ਸਤਿੰਦਰ ਸਿੰਘ ਗਿੱਲ ਦੇ ਪੁੱਤਰ ਮਨਸੀਰਤ ਸਿੰਘ ਨੇ ਛੋਟੀ ਉਮਰੇ 39 ਕਵਿਤਾਵਾਂ ਦੀ ਅੰਗਰੇਜ਼ੀ ਭਾਸ਼ਾ ਵਿੱਚ ‘ਬਲਿਊਪ੍ਰਿੰਟ ਆਫ ਮਾਈ ਮਾਈਂਡ’ ਨਾਮ ਦੀ ਇਕ ਕਿਤਾਬ ਲਿਖੀ ਸੀ, ਜਿਸ ਨੂੰ ਉਸ ਨੇ ਖ਼ੁਦ ਦੀ ਛਾਪਕ ਫਰਮ ‘ਨੋਸ਼ਨ ਪ੍ਰਿੰਟਰਜ਼’ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਮਨਸੀਰਤ ਗਿੱਲ ਨੇ ਦੱਸਿਆ ਕਿ ਕਿਤਾਬ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ।