Menu

ਨੌਕਰੀ ਨਾ ਹੋਣ ਦੇ ਬਾਵਜੂਦ ਇਹ ਕੁੜੀ ਘਰ ਬੈਠੇ ਇਸ ਤਰ੍ਹਾਂ ਕਮਾਉਂਦੀ ਹੈ 1 ਘੰਟੇ ‘ਚ ਲੱਖਾਂ ਰੁਪਏ

ਸਿਡਨੀ(ਬਿਊਰੋ)— ਹਰ ਇਕ ਕੁੜੀ ਜਾਂ ਮੁੰਡੇ ਦਾ ਸੁਪਨਾ ਹੁੰਦਾ ਹੈ ਕਿ ਉਸ ਦੀ ਵੀ ਪੜ੍ਹਾਈ ਕਰਨ ਤੋਂ ਬਾਅਦ ਚੰਗੀ ਨੌਕਰੀ ਲੱਗ ਜਾਵੇ। ਇਸ ਤਰ੍ਹਾਂ ਹੀ ਜੇਕਰ ਤੁਹਾਨੂੰ ਆਪਣੀ ਪਸੰਦ ਦੀ ਨੌਕਰੀ ਮਿਲ ਜਾਵੇ ਅਤੇ ਕਮਾਈ ਵੀ ਸ਼ਾਨਦਾਰ ਹੋਣ ਲੱਗੇ? ਅਜਿਹਾ ਹੋਣਾ ਥੋੜ੍ਹਾ ਮੁਸ਼ਕਲ ਹੈ ਪਰ ਨਾਮੁਮਕਿਨ ਕੁਝ ਵੀ ਨਹੀਂ। ਇਸ ਤਰ੍ਹਾਂ ਹੀ ਇਕ ਕੁੜੀ ਨੇ ਨਾਮੁਮਕਿਨ ਨੂੰ ਮੁਮਕਿਨ ਕਰ ਦਿਖਾਇਆ। ਜੋ ਘਰ ਬੈਠੇ 1 ਘੰਟੇ ਵਿਚ 8 ਲੱਖ ਰੁਪਏ ਤੱਕ ਕਮਾ ਲੈਂਦੀ ਹੈ। ਇਸ ਖਬਰ ਨੂੰ ਪੜ੍ਹ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਕਿਉਂਕਿ ਜ਼ਿੰਦਗੀ ਦਾ ਪੂਰਾ ਮਜ਼ਾ ਲੈਂਦੇ ਹੋਏ ਇਹ ਕੁੜੀ ਲੱਖਾਂ ਰੁਪਏ ਕਮਾ ਰਹੀ ਹੈ।
ਆਓ ਜਾਣਦੇ ਹਾਂ ਕਿਵੇਂ?
ਆਸਟ੍ਰੇਲੀਆ ਦੀ ਰਹਿਣ ਵਾਲੀ ਚੇਲਸੀਆ ਨੂੰ ਦਫਤਰ ਵਿਚ ਕੰਪਿਊਟਰ ਦੇ ਸਾਹਮਣੇ ਬੈਠ ਕੇ ਕੰਮ ਕਰਨਾ ਬਿਲਕੁਲ ਪਸੰਦ ਨਹੀਂ ਸੀ। ਪੈਸੇ ਕਮਾਉਣ ਲਈ ਉਹ ਕੋਈ ਦੂਜੀ ਫੀਲਡ ਦੇਖ ਰਹੀ ਸੀ, ਜਿਸ ਵਿਚ ਉਹ ਆਰਾਮ ਨਾਲ ਪੈਸੇ ਕਮਾ ਸਕੇ। ਜਿਸ ਤੋਂ ਬਾਅਦ ਉਸ ਨੂੰ ਆਨਲਾਈਨ ਵੀਡੀਓ ਗੇਮ ਨਾਲ ਪੈਸੇ ਕਮਾਉਣ ਦਾ ਆਈਡੀਆ ਆਇਆ ਅਤੇ ਉਨ੍ਹਾਂ ਨੇ ਵੀਡੀਓ ਗੇਮ ਖੇਡਣੀ ਸ਼ੁਰੂ ਕਰ ਦਿੱਤੀ। ਚੇਲਸੀਆ 1 ਘੰਟਾ ਵੀਡੀਓ ਗੇਮ ਖੇਡਣ ਦੇ ਕਰੀਬ 8 ਲੱਖ ਰੁਪਏ ਲੈਂਦੀ ਹੈ। ਉਨ੍ਹਾਂ ਦੇ ਕੁੱਲ 35 ਲੱਖ ਫਾਲੋਅਰਜ਼ ਵੀ ਹਨ।
ਕਿਵੇਂ ਮਿਲਦੇ ਹਨ ਇੰਨੇ ਪੈਸੇ
ਜਿਸ ਸਮੇਂ ਇਹ ਚੇਲਸੀਆ ਗੇਮ ਖੇਡ ਰਹੀ ਹੁੰਦੀ ਹੈ। ਉਸ ਸਮੇਂ ਲੋਕ ਗੇਮ ਲਾਈਵ ਦੇਖਦੇ ਹਨ। ਲਾਈਵ ਸਟਰੀਮਿੰਗ ਦੌਰਾਨ ਸਬਸਕ੍ਰੀਪਸ਼ਨ, ਐਡ ਅਤੇ ਸਪੋਂਸਰ ਮਿਲਣ ਦੇ ਚਲਦੇ ਉਨ੍ਹਾਂ ਨੂੰ ਕਰੀਬ 8 ਲੱਖ ਤੱਕ ਮਿਲ ਪਾਉਂਦੇ ਹਨ। ਜ਼ਿਕਰਯੋਗ ਹੈ ਕਿ ਚੇਲਸੀਆ ਨੂੰ ਪਾਰਟੀਜ਼ ਕਰਨ ਦਾ ਬਹੁਤ ਸ਼ੌਂਕ ਹੈ, ਉਹ ਸੋਸ਼ਲ ਮੀਡੀਆ ‘ਤੇ ਆਪਣੀਆਂ ਕਈ ਤਸਵੀਰਾਂ ਅਪਲੋਡ ਕਰਦੀ ਰਹਿੰਦੀ ਹੈ। ਉਨ੍ਹਾਂ ਨੇ ਫਾਰਮੇਸੀ ਵਿਚ ਡਿੱਗਰੀ ਕੀਤੀ ਹੈ ਪਰ ਉਨ੍ਹਾਂ ਨੂੰ ਨੌਕਰੀ ਨਹੀਂ ਕਰਨੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨੀ ਕਮਾਈ ਉਹ ਗੇਮਿੰਗ ਵਿਚ ਕਰ ਲੈਂਦੀ ਹੈ, ਓਨੀ ਉਹ ਨੌਕਰੀ ਕਰ ਕੇ ਕਦੇ ਨਹੀਂ ਕਰ ਪਾਉਂਦੀ। ਬਸ ਇਹ ਹੀ ਨਹੀਂ ਇਸ ਕਮਾਈ ਨਾਲ ਉਹ ਆਪਣੇ ਪੂਰੇ ਪਰਿਵਾਰ ਦਾ ਖਰਚਾ ਵੀ ਚੁੱਕ ਲੈਂਦੀ ਹੈ।
ਚੈਰਿਟੀ ਵੀ ਕਰਦੀ ਹੈ
ਲੋਕਾਂ ਦੇ ਕਲਿਆਣ ਲਈ ਉਹ ਇਨ੍ਹਾਂ ਪੈਸਿਆਂ ਨੂੰ ਚੈਰਿਟੀ ਵਿਚ ਵੀ ਲਗਾਉਂਦੀ ਹੈ। ਉਹ ਕਈ ਸਮਾਜਿਕ ਕੰਮ ਕਰਦੀ ਰਹਿੰਦੀ ਹੈ। ਕਈ ਪਾਰਟੀਜ਼ ਵਿਚ ਵੀ ਉਹ ਹਿੱਸਾ ਲੈਂਦੀ ਹੈ ਅਤੇ ਜਿਨ੍ਹਾਂ ਨੂੰ ਪੈਸਿਆਂ ਦੀ ਜ਼ਰੂਰਤ ਪੈਂਦੀ ਹੈ ਉਹ ਚੈਰਿਟੀ ਕਰ ਦਿੰਦੀ ਹੈ।