India News

ਨੰਦੀਗ੍ਰਾਮ: ਗਹਿਗੱਚ ਮੁਕਾਬਲੇ ਵਿੱਚ ਮਮਤਾ ਨੇ ਸ਼ੁਭੇਂਦੂ ਅਧਿਕਾਰੀ ਨੂੰ 1200 ਵੋਟਾਂ ਨਾਲ ਹਰਾਇਆ

ਕੋਲਕਾਤਾ, 2 ਮਈ

 

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਟੀਐੱਮਸੀ ਦੀ ਸੁਪਰੀਮੋ ਮਮਤਾ ਬੈਨਰਜੀ ਨੇ ਨੰਦੀਗ੍ਰਾਮ ਸੀਟ ’ਤੇ ਆਪਣੇ ਪੁਰਾਣੇ ਸਹਿਯੋਗੀ ਤੇ ਭਾਜਪਾ ਉਮੀਦਵਾਰ ਸ਼ੁਭੇਂਦੂ ਅਧਿਕਾਰੀ ਨੂੰ ਹਰਾ ਦਿੱਤਾ। ਇਸ ਹਲਕੇ ਵਿੱਚ ਮਮਤਾ ਨੂੰ ਅਧਿਕਾਰੀ ਤੋਂ ਤਕੜੀ ਟੱਕਰ ਮਿਲੀ ਤੇ ਵੋਟਾਂ ਦੀ ਗਿਣਤੀ ਦੇ ਆਖਰੀ ਗੇੜ ਵਿੱਚ ਮਮਤਾ ਨੂੰ ਜਿੱਤ ਹਾਸਲ ਹੋਈ। ਉਹ ਸਵੇਰੇ 8,000 ਤੋਂ ਵੱਧ ਵੋਟਾਂ ਨਾਲ ਪਿੱਛੇ ਚੱਲ ਰਹੀ ਸੀ ਪਰ ਬਾਅਦ ਵਿੱਚ ਉਹ ਅੱਗੇ ਹੋ ਗਈ। ਇਸ ਤੋਂ ਬਾਅਦ ਉਹ ਮੁੜ ਪਛੜ ਗਈ। ਬਾਅਦ ਦੁਪਹਿਰ 3.29 ਵਜੇ ਤੱਕ ਵੋਟਾਂ ਦੀ ਗਿਣਤੀ ਦੇ 16ਵੇਂ ਗੇੜ ਤੱਕ ਮਮਤਾ 6 ਵੋਟਾਂ ਨਾਲ ਪਛੜ ਰਹੀ ਸੀ ਤੇ ਉਸ ਤੋਂ ਬਾਅਦ ਉਨ੍ਹਾਂ ਮੁੜ ਲੀਡ ਹਾਸਲ ਕਰ ਲਈ। ਸਾਰਿਆਂ ਦੀ ਨਜ਼ਰ 17ਵੇਂ ਤੇ ਆਖਰੀ ਗੇੜ ’ਤੇ ਸੀ। ਇਸ ਵਿੱਚ 1200 ਵੋਟਾਂ ਨਾਲ ਜਿੱਤ ਗਈ।