World

ਪਤਨੀ ਦਾ ਕਾਤਲ ਐਨ.ਆਰ.ਆਈ. ਬਾਕੀ ਸਜ਼ਾ ਕੱਟੇਗਾ ਭਾਰਤੀ ਜੇਲ ‘ਚ

ਲੰਡਨ – ਪਤਨੀ ਨੂੰ ਕਤਲ ਕਰਨ ਦੇ ਮਾਮਲੇ ਵਿਚ ਬ੍ਰਿਟੇਨ ਦੀ ਇਕ ਜੇਲ ਵਿਚ ਬੰਦ ਇਕ ਅਪ੍ਰਵਾਸੀ ਭਾਰਤੀ ਨੂੰ ਬਾਕੀ ਦੀ ਸਜ਼ਾ ਕੱਟਣ ਲਈ ਭਾਰਤ ਡਿਪੋਰਟ ਕੀਤਾ ਜਾਵੇਗਾ। ਇਕ ਖਬਰ ਮੁਤਾਬਕ ਗੀਤਾ ਔਲਖ ਨੂੰ ਕਤਲ ਕਰਨ ਦੇ ਮਾਮਲੇ ਵਿਚ ਦਸੰਬਰ 2010 ਵਿਚ ਹਰਪ੍ਰੀਤ ਔਲਖ ਨੂੰ ਘੱਟੋ-ਘੱਟ 28 ਸਾਲ ਦੀ ਸਜ਼ਾ ਸੁਣਾਈ ਗਈ ਸੀ। ਭਾਰਤ-ਬ੍ਰਿਟੇਨ ਕੈਦੀ ਦੀ ਮੁੜ ਵਤਨ ਵਾਪਸੀ ਤਹਿਤ 40 ਸਾਲਾ ਹਰਪ੍ਰੀਤ ਨੂੰ ਭਾਰਤ ਹਵਾਲੇ ਕੀਤਾ ਜਾਵੇਗਾ। ਪੰਜਾਬ ਦੇ ਇਕ ਚੋਟੀ ਦੇ ਜੇਲ ਅਧਿਕਾਰੀ ਨੇ ਦੱਸਿਆ ਸਾਰੇ ਪ੍ਰਬੰਧ ਕਰ ਲਏ ਗਏ ਹਨ।

ਯੋਜਨਾ ਮੁਤਾਬਕ ਬ੍ਰਿਟਿਸ਼ ਅਧਿਕਾਰੀ ਉਸ ਨੂੰ ਦਿੱਲੀ ਲਿਆਉਣਗੇ। ਉਥੋਂ ਪੰਜਾਬ ਪੁਲਸ ਦੇ ਅਧਿਕਾਰੀ ਉਸ ਨੂੰ ਅੰਮ੍ਰਿਤਸਰ ਲੈ ਜਾਣਗੇ। ਜੇਲ ਅਧਿਕਾਰੀ ਰੂਪ ਕੁਮਾਰ ਨੇ ਦੱਸਿਆ ਕਿ ਪੰਜਾਬ ਦੇ ਰਹਿਣ ਵਾਲੇ ਹਰਪ੍ਰੀਤ ਨੇ ਬ੍ਰਿਟਿਸ਼ ਅਧਿਕਾਰੀਆਂ ਨੂੰ ਕਿਹਾ ਸੀ ਕਿ ਉਹ ਬਾਕੀ ਦੀ ਸਜ਼ਾ ਭਾਰਤ ਵਿਚ ਕੱਟਣਾ ਚਾਹੁੰਦਾ ਹੈ। ਨਵੰਬਰ 2009 ਵਿਚ ਪੱਛਮੀ ਲੰਡਨ ਦੇ ਗ੍ਰੀਨਫੋਰਡ ਇਲਾਕੇ ਵਿਚ ਗੀਤਾ (28) ‘ਤੇ ਕੁਹਾੜੀ ਨਾਲ ਹਮਲਾ ਕੀਤਾ ਸੀ। ਉਹ ਸਥਾਨਕ ਭਾਰਤੀ ਭਾਈਚਾਰੇ ਰੇਡੀਓ ਵਿਚ ਕੰਮ ਕਰਦੀ ਸੀ ਅਤੇ ਉਸ ਦੇ ਕਤਲ ਦੀ ਖਬਰ ਨੂੰ ਪੂਰੀ ਦੁਨੀਆ ਦੇ ਨਿਊਜ਼ ਚੈਨਲਾਂ ਨੇ ਪ੍ਰਮੁੱਖਤਾ ਨਾਲ ਪ੍ਰਸਾਰਿਤ ਕੀਤਾ ਸੀ।