Menu

ਪਤੀ ਦੀ ਮਾਨਸਿਕ ਪਰੇਸ਼ਾਨੀ ਦਾ ਸਬੱਬ ਬਣਦੇ ਹਨ ਨਾਜਾਇਜ਼ ਸੰਬੰਧਾਂ ਦੇ ਝੂਠੇ ਦੋਸ਼- ਹਾਈ ਕੋਰਟ

nobanner

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਪਤੀ ‘ਤੇ ਲੱਗੇ ਨਾਜਾਇਜ਼ ਸੰਬੰਧਾਂ ਦੇ ਝੂਠੇ ਦੋਸ਼ ਉਨ੍ਹਾਂ ਦੇ ਮਾਨਸਿਕ ਦਰਦ ਅਤੇ ਪਰੇਸ਼ਾਨੀ ਦਾ ਸਬੱਬ ਬਣਦੇ ਹਨ। ਇਸ ਨਾਲ ਇਹ ਡਰ ਵੀ ਵਧਿਆ ਹੈ ਕਿ ਅਜਿਹੀ ਪਤਨੀ ਨਾਲ ਰਹਿਣਾ ਹੋਰ ਵੀ ਖਤਰਨਾਕ ਹੋਵੇਗਾ, ਜੋ ਆਪਣੇ ਪਤੀ ਨੂੰ ਖੁਦਕੁਸ਼ੀ ਦੀ ਧਮਕੀ ਵੀ ਦਿੰਦੀ ਹੋਈ। ਵੱਖ-ਵੱਖ ਰਹਿ ਰਹੇ ਇਕ ਪਤੀ-ਪਤਨੀ ਨੂੰ ਤਲਾਕ ਦੀ ਆਗਿਆ ਦੇਣ ਵਾਲੀ ਫੈਮਿਲੀ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਦਿਆਂ ਹਾਈ ਕੋਰਟ ਨੇ ਇਹ ਟਿੱਪਣੀ ਕੀਤੀ, ਕਿਉਂਕਿ ਪਤਨੀ ਆਪਣੇ ਪਤੀ ਨਾਲ ਬੇਰਹਿਮੀ ਨਾਲ ਪੇਸ਼ ਆਉਂਦੀ ਸੀ।

ਕੋਰਟ ਨੇ ਕਿਹਾ,”ਅਸੀਂ ਪਾਇਆ ਕਿ ਇਸ ਤਰ੍ਹਾਂ ਦੇ ਨਾਜਾਇਜ਼ ਸੰਬੰਧਾਂ ਦੇ ਝੂਠੇ ਦੋਸ਼ ਪਤੀ ਲਈ ਮਾਨਸਿਕ ਪਰੇਸ਼ਾਨੀ, ਦਰਦ ਅਤੇ ਤਕਲੀਫ ਦਾ ਕਾਰਨ ਬਣਦੇ ਹਨ।” ਜਸਟਿਸ ਸਿਧਾਰਥ ਮ੍ਰਦੁਲ ਅਤੇ ਜਸਟਿਸ ਦੀਪਾ ਸ਼ਰਮਾ ਦੀ ਬੈਂਚ ਨੇ ਕਿਹਾ,”ਅਜਿਹੇ ਦੋਸ਼ ਗੰਭੀਰ ਹੁੰਦੇ ਹਨ ਅਤੇ ਅਖੀਰ ਇਨ੍ਹਾਂ ਨਾਲ ਰਿਸ਼ਤਿਆਂ ‘ਚ ਤਰੇੜ ਆਉਂਦੀ ਹੈ।”