Menu

ਪਾਕਿਸਤਾਨ ‘ਚ ਹੈ ਹਿੰਦੂ ਧਰਮ ਦਾ ਸਭ ਤੋਂ ਵੱਡਾ ਮੰਦਰ, ਸ਼੍ਰੀ ਕ੍ਰਿਸ਼ਨ ਜੀ ਨੇ ਸਥਾਪਤ ਕੀਤਾ ਸੀ ‘ਸ਼ਿਵਲਿੰਗ’

ਇਸਲਾਮਾਬਾਦ— ਪਾਕਿਸਤਾਨ ‘ਚ ਕਈ ਹਿੰਦੂ ਮੰਦਰ ਅਤੇ ਗੁਰਦੁਆਰਾ ਸਾਹਿਬ ਹਨ। ਇੱਥੇ ਸਭ ਤੋਂ ਵੱਡਾ ਹਿੰਦੂ ਮੰਦਰ ਕਟਾਸ ਸੂਬੇ ‘ਚ ਹੈ। ਲਾਹੌਰ ਤੋਂ ਤਕਰੀਬਨ 4 ਕਿਲੋਮੀਟਰ ਦੀ ਦੂਰੀ ‘ਤੇ ਬਣੇ ਇਸ ਮੰਦਰ ਦੇ ਇਤਿਹਾਸ ਨੂੰ ਭਗਵਾਨ ਸ਼ਿਵ ਜੀ ਦੀ ਕਰਮਭੂਮੀ ਕਿਹਾ ਜਾਂਦਾ ਹੈ ਅਤੇ ਸ਼੍ਰੀ ਕ੍ਰਿਸ਼ਨ ਜੀ ਨੇ ਆਪਣੇ ਹੱਥਾਂ ਨਾਲ ਇੱਥੇ ਸ਼ਿਵਲਿੰਗ ਸਥਾਪਤ ਕੀਤਾ ਸੀ।
ਲਾਹੌਰ ਤੋਂ ਬੁਲਾਉਣੇ ਪੈਂਦੇ ਨੇ ਪੁਜਾਰੀ
ਹਾਲ ਹੀ ‘ਚ ਇਸ ਧਾਰਮਿਕ ਸਥਾਨ ਤੋਂ ਹੋ ਕੇ ਵਾਪਸ ਆਏ ਚੰਡੀਗੜ੍ਹ ਦੇ ਪ੍ਰਮੋਦ ਸ਼ਰਮਾ ਨੇ ਇਸ ਮੰਦਰ ਨਾਲ ਜੁੜੀਆਂ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਦੱਸਿਆ ਕਿ ਅੱਜ ਵੀ ਜੇਕਰ ਇਸ ਮੰਦਰ ‘ਚ ਪੂਜਾ ਕਰਨੀ ਹੋਵੇ ਤਾਂ ਪੰਡਤਾਂ ਨੂੰ ਲਾਹੌਰ ਤੋਂ ਸੱਦਣਾ ਪੈਂਦਾ ਹੈ।
ਜਿਸ ਤਰ੍ਹਾਂ ਮੁਸਲਮਾਨਾਂ ਲਈ ਮੱਕਾ ਮਦੀਨਾ ਜਾਣਾ ਹੱਜ ਹੈ। ਠੀਕ ਉਸੇ ਤਰ੍ਹਾਂ ਹਿੰਦੂ ਧਰਮ ਦਾ ਇਸ ਮੰਦਰ ‘ਚ ਜਾਣਾ ਜ਼ਰੂਰੀ ਹੈ। ਹੈਰਾਨੀ ਦੀ ਗੱਲ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਹੈ। ਇਸ ਮੰਦਰ ਬਾਰੇ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿਚ ਵੀ ਕੋਈ ਗੱਲ ਨਹੀਂ ਕੀਤੀ ਗਈ। ਆਜ਼ਾਦੀ ਦੌਰਾਨ ਇਸ ਮੰਦਰ ਨੂੰ ਬੰਦ ਕਰ ਦਿੱਤਾ ਗਿਆ ਸੀ। ਫਿਰ 2008 ‘ਚ ਇਸ ਨੂੰ ਲੋਕਾਂ ਲਈ ਖੋਲ੍ਹਿਆ ਗਿਆ।
‘ਸਿਟੀ ਬੇਜ਼ਡ ਨੌਜਵਾਨ ਸੱਤਾ’ ਦੇ ਸੰਸਥਾਪਕ ਪ੍ਰਮੋਦ ਸ਼ਰਮਾ ਨੇ ਹਾਲ ਹੀ ‘ਚ ਇਸ ਮੰਦਰ ਦੇ ਦਰਸ਼ਨ ਕੀਤੇ ਹਨ। ਦੱਸਿਆ ਜਾਂਦਾ ਹੈ ਕਿ ਮਹਾਂਭਾਰਤ ਦੇ ਦਿਨਾਂ ‘ਚ ਅਜਿਹਾ ਮੰਨਿਆ ਜਾਂਦਾ ਹੈ ਕਿ ਆਪਣੀ ਯਾਤਰਾ ਦੌਰਾਨ ਪਾਂਡਵ ਭਰਾਵਾਂ ਨੇ ਕੁੱਝ ਸਮਾਂ ਵੀ ਬਤੀਤ ਕੀਤਾ ਸੀ। ਇਸ ਮਗਰੋਂ ਸ਼੍ਰੀ ਕ੍ਰਿਸ਼ਨ ਜੀ ਨੇ ਪਾਂਡਵ ਭਰਾਵਾਂ ਨੇ ਕੁੱਝ ਸਮਾਂ ਇੱਥੇ ਬਤੀਤ ਕੀਤਾ ਸੀ। ਹਿੰਦੂ ਰਾਜਿਆਂ ਦੇ ਹਜ਼ਾਰਾਂ ਸਾਲਾਂ ਦੇ ਰਾਜ ‘ਚ ਇਥੇ 100 ਮੰਦਰਾਂ ਦਾ ਨਿਰਮਾਣ ਕਰਵਾਇਆ ਗਿਆ ਸੀ ਪਰ ਹੁਣ ਇਨ੍ਹਾਂ ਵਿਚੋਂ ਕੁੱਝ ਹੀ ਬਚੇ ਹਨ ਅਤੇ ਇਨ੍ਹਾਂ ਦੀ ਹਾਲਤ ਵੀ ਖਸਤਾ ਹੈ।