World

ਪਾਕਿ ਨੇ ਕਬੂਲਿਆ ਮਸੂਦ ਅਜ਼ਹਰ ਉਨ੍ਹਾਂ ਦੇ ਦੇਸ਼ ‘ਚ ਮੌਜੂਦ ਪਰ ਹਾਲਤ ਤਰਸਯੋਗ

ਇਸਲਾਮਾਬਾਦ: ਭਾਰਤ ਲੰਮੇ ਅਰਸੇ ਤੋਂ ਮਸੂਦ ਅਜ਼ਹਰ ਦੇ ਪਾਕਿਸਤਾਨ ‘ਚ ਹੋਣ ਦੀ ਗੱਲ ਕਰ ਰਿਹਾ ਹੈ, ਜਿਸ ਦੀ ਅੱਤਵਾਦੀ ਜਥੇਬੰਦੀ ਜੈਸ਼-ਏ-ਮੁਹਮੰਦ ਨੇ ਪੁਲਵਾਮਾ ਹਮਲੇ ਦੀ ਜ਼ਿੰਮੇਦਾਰੀ ਲਈ ਹੈ। ਉਹ ਅਕਸਰ ਹੀ ਭਾਰਤ ਖਿਲਾਫ ਅੱਤਵਾਦੀ ਗਤੀਵਿਧੀਆਂ ਲਈ ਪਾਕਿਸਤਾਨੀ ਧਰਤੀ ਦਾ ਇਸਤੇਮਾਲ ਕਰਦਾ ਰਿਹਾ ਹੈ, ਪਰ ਪਾਕਿ ਨੇ ਹਮੇਸ਼ਾ ਇਸ ਗੱਲ ਨੂੰ ਨਕਾਰਿਆ ਹੈ। ਹੁਣ ਪਾਕਿਸਤਾਨ ਨੇ ਖ਼ੁਦ ਕਬੂਲ ਕੀਤਾ ਹੈ ਕਿ ਅਜਹਰ ਉੱਥੇ ਹੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਮੂਦ ਕੁਰੈਸ਼ੀ ਨੇ ‘ਸੀਐਨਐਨ’ ਨੂੰ ਦਿੱਤੇ ਇੰਟਰਵਿਊ ‘ਚ ਇਹ ਕਬੂਲ ਕੀਤਾ ਕਿ ਅਜ਼ਹਰ ਉੱਥੇ ਹੀ ਹੈ। ਸਵਾਲ ਕੀਤੇ ਜਾਣ ‘ਤੇ ਕੁਰੈਸ਼ੀ ਨੇ ਕਿਹਾ, ‘ਜਿੱਥੇ ਤਕ ਮੇਰੀ ਜਾਣਕਾਰੀ ਹੈ ਉਹ ਪਾਕਿਸਤਾਨ ‘ਚ ਹੀ ਹੈ।’
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮਸੂਦ ਕਾਫੀ ਬਿਮਾਰ ਹੈ ਅਤੇ ਉਸ ਦੀ ਬਿਮਾਰੀ ਕਾਰਨ ਉਹ ਆਪਣੇ ਘਰ ਤੋਂ ਬਾਹਰ ਵੀ ਨਿੱਕਲ ਨਹੀਂ ਸਕਦਾ। ਮਸੂਦ ਅਜ਼ਹਰ ‘ਤੇ ਕਾਰਵਾਹੀ ਦੇ ਅੰਤਰਾਸ਼ਟਰੀ ਦਬਾਅ ‘ਚ ਕੁਰੈਸ਼ੀ ਨੇ ਇਸ ਦੇ ਸੰਕੇਤ ਦਿੱਤੇ ਹਨ ਕਿ ਪਾਕਿਸਤਾਨ ਇਸ ਬਾਰੇ ਕਦਮ ਚੁੱਕ ਰਿਹਾ ਹੈ।
ਕੁਰੈਸ਼ੀ ਨੇ ਕਿਹਾ “ਪਾਕਿਸਤਾਨ ਸਬੂਤ ਚਾਹੁੰਦਾ ਹੈ, ਜਿਸ ਦੀ ਇੱਥੇ ਦੀ ਅਦਾਲਤ ‘ਚ ਪੁਸ਼ਟੀ ਹੋ ਸਕੇ। ਜੇਕਰ ਮਸੂਦ ਅਜਹਰ ਖਿਲਾਫ ਅਜਿਹੇ ਸਬੂਤ ਮਿਲਦੇ ਹਨ ਤਾਂ ਉਸ ਖ਼ਿਲਾਫ਼ ਕਾਰਵਾਈ ਜ਼ਰੂਰ ਕੀਤੀ ਜਾਵੇਗੀ।” ਇਸ ਦੇ ਨਾਲ ਹੀ ਇੱਕ ਵਾਰ ਫੇਰ ਭਾਰਤ ਦੇ ਨਾਲ ਗੱਲਬਾਤ ‘ਤੇ ਜ਼ੋਰ ਦੇ ਰਹੇ ਹਨ ਅਤੇ ਇਸ ਦੇ ਨਾਲ ਹੀ ਦੋਵੇਂ ਦੇਸ਼ਾਂ ‘ਚ ਤਣਾਅ ਨੂੰ ਘੱਟ ਕਰਨ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵੀ ਅਹਿਮ ਭੂਮਿਕਾ ਰਹੀ ਹੈ।