Menu

ਪਾਣੀ ਤੋਂ ਹਾਈਡ੍ਰੋਜਨ ਅਤੇ ਆਕਸੀਜਨ ਵੱਖ ਕਰਨ ਦਾ ਨਵਾਂ ਤਰੀਕਾ ਲੱਭਿਆ

ਹਿਊਸਟਨ — ਯੂਨੀਵਰਸਿਟੀ ਆਫ ਹਿਊਸਟਨ ਦੇ ਭੌਤਿਕਵਾਦੀਆਂ ਨੇ ਪਾਣੀ ਤੋਂ ਹਾਈਡ੍ਰੋਜਨ ਅਤੇ ਆਕਸੀਜਨ ਵੱਖ ਕਰਨ ਦਾ ਇਕ ਨਵਾਂ ਤਰੀਕਾ ਲੱਭਿਆ ਹੈ। ਇਹ ਤਰੀਕਾ ਆਉਣ ਵਾਲੇ ਸਮੇਂ ਵਿਚ ਸਵੱਛ ਹਾਈਡ੍ਰੋਜਨ ਈਂਧਨ ਤਿਆਰ ਕਰਨ ਦਾ ਪ੍ਰਭਾਵਸ਼ਾਲੀ ਤਰੀਕਾ ਹੋ ਸਕਦਾ ਹੈ। ਯੂਨੀਵਰਸਿਟੀ ਦੇ ਵਿਗਿਆਪਨ ਵਿਚ ਦੱਸਿਆ ਕਿ ਇਹ ਖੋਜ ਪਾਣੀ ਤੋਂ ਹਾਈਡ੍ਰੋਜਨ ਕੱਢਣ ਦੀਆਂ ਮੁਢਲੀਆਂ ਰੁਕਾਵਟਾਂ ਵਿਚੋਂ ਇਕ ਨੂੰ ਦੂਰ ਕਰਦੀ ਹੈ। ਇਸ ਟੀਮ ਦੇ ਮੈਂਬਰਾਂ ਵਿਚੋਂ ਇਕ ਪਾਊਲ ਸੀ. ਡਬਲਯੂ ਚੂ ਨੇ ਕਿਹਾ ਕਿ ਹਾਈਡ੍ਰੋਜਨ ਸਭ ਤੋਂ ਸਵੱਛ ਮੁਢਲਾ ਊਰਜਾ ਸ੍ਰੋਤ ਹੈ। ਪਾਣੀ ਨੂੰ ਹਾਈਡ੍ਰੋਜਨ ਅਤੇ ਆਕਸੀਜਨ ਵਿਚ ਵੱਖ ਕਰਨ ਲਈ ਹਰੇਕ ਤੱਤ ਲਈ ਦੋ ਪ੍ਰਤੀਕਿਰਿਆਵਾਂ ਦੀ ਲੋੜ ਹੁੰਦੀ ਹੈ। ਆਕਸੀਜਨ ਦੇ ਹਿੱਸੇ ਦੇ ਸਮੀਕਰਨ ਲਈ ਪ੍ਰਭਾਵਸ਼ਾਲੀ ਉਤਪ੍ਰੇਰਕ ਨੂੰ ਪ੍ਰਾਪਤ ਕਰਨਾ ਮੁੱਖ ਪ੍ਰੇਸ਼ਾਨੀ ਦਾ ਸਬੱਬ ਹੁੰਦਾ ਹੈ, ਜਿਸ ਬਾਰੇ ਖੋਜਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਹੁਣ ਇਸ ਨੂੰ ਪ੍ਰਾਪਤ ਕਰ ਲਿਆ ਹੈ।