Menu

ਪਿਤਾ ਨੇ ਕੀਤੀਆਂ ਹੈਵਾਨੀਅਤ ਦੀਆਂ ਹੱਦਾਂ ਪਾਰ, ਮਾਸੂਮ ਬੱਚਿਆਂ ਨੂੰ ਇੰਝ ਉਤਾਰਿਆ ਮੌਤ ਦੇ ਘਾਟ

ਮਹਾਸਮੁੰਦ— ਜ਼ਿਲਾ ਹੈੱਡਕੁਆਰਟਰ ਤੋਂ 105 ਕਿਲੋਮੀਟਰ ਦੂਰ ਬਸਨਾ ਖੇਤਰ ਦੇ ਪਿੰਡ ਕਾਯਤਪਾਲੀ ‘ਚ 26 ਜਨਵਰੀ ਦੀ ਸਵੇਰ ਨੂੰ ਇਕ ਪਿਤਾ ਨੇ ਆਪਣੇ 2 ਮਾਸੂਮ ਬੱਚਿਆਂ ਦੀ ਗਲ ਕੱਟ ਕੇ ਹੱਤਿਆ ਕਰ ਦਿਤੀ। ਪੁਲਸ ਮੁਤਾਬਕ ਪਤੀ-ਪਤਨੀ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਸੀ। ਇਸ ਤੋਂ ਨਾਰਾਜ਼ ਹੋ ਕੇ ਪਤਨੀ ਗੀਤਾ ਆਪਣੀ ਧੀ ਜਾਸਮੀਨ ਸਿਦਾਰ (8) ਅਤੇ ਪੁੱਤਰ ਸ਼ੁੱਭਮ ਸਿਦਾਰ (6) ਨੂੰ ਲੈ ਕੇ ਪੈਕੇ ਘਰ ਪਿੰਡ ਲਮਕਸਾ ਚਲੀ ਗਈ ਸੀ।
25 ਜਨਵਰੀ ਨੂੰ ਦੋਸ਼ੀ ਪਿਤਾ ਡੋਲਾਲਾਲ ਆਪਣੇ ਸਹੁਰੇ ਜਾ ਕੇ ਦੋਹਾਂ ਬੱਚਿਆਂ ਨੂੰ ਗਣਤੰਤਰ ਦਿਵਸ ਸਮਾਰੋਹ ‘ਚ ਅਧਿਆਪਕਾਂ ਵਲੋਂ ਬੁਲਾਏ ਜਾਣ ਦੀ ਗੱਲ ਕਹਿ ਕੇ ਘਰੋਂ ਲੈ ਆਇਆ। 26 ਜਨਵਰੀ ਦੀ ਸਵੇਰ ਨੂੰ ਦੋਹਾਂ ਬੱਚਿਆਂ ਦੀ ਸਿਰ ਕਟੀ ਹੋਈ ਲਾਸ਼ ਤਾਲਾਬ ਕੋਲ ਸਥਿਤ ਖੇਤ ‘ਚ ਮਿਲਣ ਕਾਰਨ ਆਲੇ-ਦੁਆਲੇ ਦੇ ਖੇਤਰ ‘ਚ ਸਨਸਨੀ ਫੈਲ ਗਈ।
ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੱਤਿਆ ਦਾ ਕਾਰਨ ਸਾਫ ਨਹੀਂ ਹੋ ਸਕਿਆ ਹੈ। ਪੁਲਸ ਧਾਰਾ 302 ਦੇ ਤਹਿਤ ਜ਼ੁਰਮ ਦਰਜ ਕਰ ਕੇ ਦੋਸ਼ੀ ਪਿਤਾ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕਰ ਰਹੀ ਹੈ। ਸ਼ੁੱਭਮ ਆਂਗਨਵਾੜੀ ‘ਚ ਪੜ੍ਹਦਾ ਸੀ ਅਤੇ ਜਾਸਮੀਨ ਦੂਜੀ ਕਲਾਸ ‘ਚ ਪੜ੍ਹਦੀ ਸੀ।

Watch Full Movie Online Streaming Online and Download