India News

ਪੀਵੀ ਸਿੰਧੂ ਨੇ ਰਚਿਆ ਇਤਿਹਾਸ, ਜਿੱਤਿਆ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਖਿਤਾਬ

ਨਵੀਂ ਦਿੱਲੀ
ਭਾਰਤ ਦੀ ਸਟਾਰ ਸ਼ਟਲਰ ਪੀਵੀ ਸਿੰਧੂ ਨੇ ਸਵਿਟਜ਼ਰਲੈਂਡ ਦੇ ਬਾਸੇਲ ਵਿਖੇ ਖੇਡੀ ਜਾ ਰਹੀ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਜਾਪਾਨ ਦੀ ਨੋਜੋਮੀ ਓਕੁਹਾਰਾ ਨੂੰ ਹਰਾਇਆ। ਉਸ ਨੇ ਮੈਚ 21-7, 21-7 ਨਾਲ ਜਿੱਤਿਆ। ਉਹ ਇਸ ਟੂਰਨਾਮੈਂਟ ਦੇ 42 ਸਾਲਾਂ ਦੇ ਇਤਿਹਾਸ ਵਿੱਚ ਚੈਂਪੀਅਨ ਬਣਨ ਵਾਲੀ ਪਹਿਲੀ ਭਾਰਤੀ ਬਣੀ। ਸਿੰਧੂ ਨੇ 2018, 2017 ਵਿੱਚ ਚਾਂਦੀ ਅਤੇ 2013, 2014 ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ।
ਵਿਸ਼ਵ ਰੈਂਕਿੰਗ ਵਿੱਚ ਪੰਜਵੇਂ ਨੰਬਰ ‘ਤੇ ਰਹੀ ਸਿੰਧੂ ਨੇ ਸਿੱਧੇ ਮੈਚਾਂ ਵਿੱਚ ਓਕੁਹਾਰਾ ਨੂੰ 21–7, 21-7 ਨਾਲ ਹਰਾਇਆ। ਮੈਚ 37 ਮਿੰਟ ਤੱਕ ਚੱਲਿਆ। ਇਸ ਜਿੱਤ ਨਾਲ ਸਿੰਧੂ ਨੇ ਓਕੁਹਾਰਾ ਖ਼ਿਲਾਫ਼ ਕਰੀਅਰ ਦਾ ਰਿਕਾਰਡ 9-7 ਕਰ ਲਿਆ ਹੈ।
ਹੈਦਰਾਬਾਦ ਵਿਖੇ ਪੀਵੀਸਿੰਧੂ ਦੀ ਮਾਂ ਪੀ ਵਿਜੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਬਹੁਤ ਖੁਸ਼ ਹਾਂ, ਸਾਨੂੰ ਸੋਨ ਤਮਗ਼ੇ ਦੀ ਉਡੀਕ ਸੀ। ਉਸ ਨੇ ਇਸ ਲਈ ਸਖ਼ਤ ਮਿਹਨਤ ਕੀਤੀ ਸੀ।