Menu

ਪੁਲਸ ਨੇ ਕੀਤੀ ਕਾਰਵਾਈ, ਗੈਰ ਕਾਨੂੰਨੀ ਹਥਿਆਰ ਬਣਾਉਣ ਵਾਲੀ ਫੈਕਟਰੀ ਦਾ ਕੀਤਾ ਪਰਦਾਫਾਸ਼

ਹਾਥਰਸ— ਉੱਤਰ ਪ੍ਰਦੇਸ਼ ਦੇ ਹਾਥਰਸ ਪੁਲਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਸ ਨੇ ਗੁਪਤ ਸੂਚਨਾ ਮੁਤਾਬਕ ਗ਼ੈਰਕਾਨੂੰਨੀ ਦੀ ਫੈਕਟਰੀ ਅਤੇ ਗ਼ੈਰਕਾਨੂੰਨੀ ਬਣਾਉਂਦੇ ਹੋਏ 2 ਲੋਕਾਂ ਨੂੰ ਵੀ ਹਿਰਾਸਤ ‘ਚ ਲਿਆ ਹੈ। ਦਰਅਸਲ ਮਾਮਲਾ ਸਿਕੰਦਰਾਰਾਊ ਇਲਾਕੇ ਦੇ ਖੇੜੀਆ ਰੇਲਵੇ ਕ੍ਰਾਸਿੰਗ ਦੇ ਨਜ਼ਦੀਕ ਦਾ ਹੈ। ਜਿੱਥੇ ਪੁਲਸ ਨੂੰ ਸੂਚਨਾ ਮਿਲੀ ਕਿ ਕੋਤਵਾਲੀ ਸਿੰਕਦਰਾਰਾਊ ਪੁਲਸ ਨੇ ਛਾਪੇਮਾਰੀ ਕਾਰਵਾਈ ਕੀਤੀ। ਪੁਲਸ ਨੂੰ ਇਕ ਘਰ ‘ਚ 2 ਲੋਕ ਗ਼ੈਰਕਾਨੂੰਨੀ ਹਥਿਆਰ ਬਣਾਉਂਦੇ ਹੋਏ ਮਿਲੇ। ਜਿਨਾਂ ਕੋਲ ਹਥਿਆਰਾਂ ਦਾ ਜ਼ਖੀਰਾ ਫੜਿਆ ਗਿਆ ਹੈ।
ਪੁਲਸ ਨੇ ਇਨ੍ਹਾਂ ਦੇ ਕਬਜ਼ੇ ਚੋਂ ਇਕ ਦੇਸੀ ਰਾਈਫਲ, 6 ਪਿਸਤੌਲ, ਇਕ ਦੇਸੀ ਰਿਵਾਲਵਰ, ਇਕ ਦੇਸੀ ਪਿਸਟਲ, 2 ਅੱਧ ਬਣੇ ਪਿਸਤੌਲ, 3 ਨਾਲ, ਡ੍ਰਿਲ ਮਸ਼ੀਨ, ਕਾਰਤੂਸ ਤੋਂ ਇਲਾਵਾ ਬਣਾਉਣ ਦਾ ਸਮਾਨ ਵੀ ਬਰਾਮਦ ਹੋਇਆ ਹੈ। ਫਿਲਹਾਲ ਪੁਲਸ ਫੜੇ ਗਏ ਲੋਕਾਂ ਕੋਲ ਪੁੱਛਗਿਛ ਕਰ ਰਹੀ ਹੈ ਅਤੇ ਇਨ੍ਹਾਂ ਦੇ ਹੋਰ ਸਾਥੀਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ।
ਪੁਲਸ ਕਪਤਾਨ ਸੁਸ਼ੀਲ ਚੰਦਰਭਾਨ ਨੇ ਕਿਹਾ ਹੈ ਕਿ ਅਗਲੀ ਨਗਰ ਨਿਗਮ ਚੋਣ ਨੂੰ ਲੈ ਕੇ ਅਪਰਾਧੀਆਂ ਨੂੰ ਫੜਨ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਨਾਲ ਹੀ ਕਿਹਾ ਹੈ ਕਿ ਫੜੇ ਗਏ ਲੋਕਾਂ ਨੇ ਪੁਲਸ ਨੂੰ ਆਪਣੇ ਨਾਮ ਸਾਹਿਬ ਸਿੰਘ ਅਤੇ ਇਸ ਦਾ ਪੁੱਤਰ ਜੈਸਿੰਘ ਨਿਵਾਸੀ ਨਾਲ ਬਸਤੀ ਸਿਕੰਦਰਰਾਊ ਦੱਸਿਆ ਹੈ।