Menu

ਪ੍ਰਸ਼ਾਂਤ ਮਹਾਸਾਗਰ ‘ਚ ਸਰਚ ਦੌਰਾਨ ਮਿਲੀ ਇਹ Haunted city

ਸਿਡਨੀ (ਬਿਊਰੋ)— ਮਨੁੱਖ ਅੱਜ ਵੀ ਧਰਤੀ ਦੇ ਰਹੱਸਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸੇ ਕੋਸ਼ਿਸ਼ ਵਿਚ ਹੁਣ ਉਸ ਨੇ ਸਮੁੰਦਰ ਵਿਚ ਤੈਰਦੇ ਹਜ਼ਾਰਾਂ ਸਾਲ ਪੁਰਾਣੇ ਇਕ ਰਹੱਸਮਈ ਸ਼ਹਿਰ ਨੂੰ ਖੋਜਿਆ ਹੈ। ਹਾਲੇ ਤੱਕ ਇਸ ਸ਼ਹਿਰ ਨੂੰ ਖੋਜਿਆ ਨਹੀਂ ਗਿਆ ਸੀ ਪਰ ਨਵੀਂ ਤਕਨਾਲੋਜੀ ਦੀ ਮਦਦ ਨਾਲ ਇਸ ਸ਼ਹਿਰ ਦੀ ਖੋਜ ਕੀਤੀ ਗਈ ਹੈ। ਮਨੁੱਖੀ ਆਬਾਦੀ ਨਾਲ ਸਮੁੰਦਰ ਵਿਚ ਤੈਰਦੇ ਇਸ ਸ਼ਹਿਰ ਦੇ ਰਹੱਸ ਤੋਂ ਪੁਰਾਤੱਤਵ ਵਿਗਿਆਨੀ ਵੀ ਹੈਰਾਨ ਹਨ। ਪ੍ਰਸ਼ਾਂਤ ਮਹਾਂਸਾਗਰ ਵਿਚ ਮਾਈਕ੍ਰੋਨੇਸ਼ੀਆ ਟਾਪੂ ਪੋਂਹਪੇਈ (Ponhpei) ਨੇੜੇ ਇਹ ਪੱਤਿਆਂ ‘ਤੇ ਤੈਰਦਾ ‘ਨਾਨ ਮਡੋਲ’ (Nan Madol) ਮਿਲਿਆ ਹੈ। ਨਾਨ ਮਡੋਲ ਦਾ ਮਤਲਬ ਹੈ ”ਸਪੇਸ ਦੇ ਵਿਚਕਾਰ’। ਇਸ ਸ਼ਹਿਰ ਦੀ ਤੁਲਨਾ ਅਟਲਾਂਟਿਸ ਸ਼ਹਿਰ ਨਾਲ ਕੀਤੀ ਜਾ ਰਹੀ ਹੈ। ਇਸ ਬਾਰੇ ਵਿਚ ਪੁਰਾਤੱਤਵ ਵਿਗਿਆਨੀ ਖੋਜ ਕਰ ਰਹੇ ਹਨ ਕਿ ਸੱਭਿਅਤਾ ਤੋਂ ਇੰਨੀ ਦੂਰ ਸਮੁੰਦਰ ਵਿਚਕਾਰ ਤੈਰਦੀ ਹੋਏ ਇਹ ਸ਼ਹਿਰ ਕਿਸ ਨੇ ਅਤੇ ਕਿਉਂ ਬਣਾਇਆ ਹੋਵੇਗਾ। ਨਾਨ ਮਡੋਲ ਦੀ ਖੋਜ ਕਰਨ ਵਾਲੇ ਜੌਰਜ ਕੌਰੇਨਿਸ ਨੇ ਕਿਹਾ ਕਿ ਪੋਂਹਪੇਈ ਦੇ ਤੱਟ ‘ਤੇ ਕੁਝ ਅਜੀਬ ਹੋਇਆ ਸੀ। ਇੱਥੇ ਕਰੀਬ 100 ਛੋਟੇ ਟਾਪੂ ਹਨ, ਜੋ ਇਕੋ ਹੀ ਆਕਾਰ ਦੇ ਹਨ। ਇਸ ਦੇ ਅਜਿਹਾ ਹੋਣ ਬਾਰੇ ਪੂਰੀ ਜਾਣਕਾਰੀ ਉਪਲਬਧ ਨਹੀਂ ਹੈ। ਸੈਟੇਲਾਈਟ ਤੋਂ ਮਿਲੀਆਂ ਤਸਵੀਰਾਂ ਮੁਤਾਬਕ ਇਹ ਬਹੁਤ ਹੀ ਰਿਮੋਟ ਇਲਾਕੇ ਵਿਚ ਹੈ, ਜਿੱਥੇ ਸਰੀਰਕ ਤੌਰ ‘ਤੇ ਜਾਣਾ ਸੰਭਵ ਨਹੀਂ ਸੀ। ਇਹ ਲਾਸ ਏਂਜਲਸ ਤੋਂ 2500 ਮੀਲ ਅਤੇ ਆਸਟ੍ਰੇਲੀਆ ਤੋਂ 1600 ਕਿਲੋਮੀਟਰ ਦੂਰ ਪ੍ਰਸ਼ਾਂਤ ਮਹਾਸਾਗਰ ਵਿਚ ਹੈ। ਇੱਥੇ ਕਦੇ ਪ੍ਰਾਚੀਨ ਸੱਭਿਅਤਾ ਦੇ ਲੋਕ ਪਹਿਲੀ ਅਤੇ ਦੂਜੀ ਸਦੀ ਵਿਚ ਰਹਿੰਦੇ ਹੋਣਗੇ। ਪੁਰਾਤੱਤਵ ਵਿਗਿਆਨੀ ਡਾਕਟਰ ਕੈਰੇਨ ਬੈਲੀਂਗਰ ਮੁਤਾਬਕ ਸੈਟੇਲਾਈਟ ਦੀਆਂ ਤਸਵੀਰਾਂ ਨੂੰ ਦੇਖਣ ‘ਤੇ ਇਨ੍ਹਾਂ ਟਾਪੂਆਂ ਦਾ ਜ਼ਮੀਨੀ ਪੱਧਰ ਪ੍ਰਸ਼ੰਸਾਯੋਗ ਹੈ। ਇੱਥੇ 25 ਫੁੱਟ ਉੱਚੀਆਂ ਅਤੇ 17 ਫੁੱਟ ਮੋਟੀਆਂ ਕੰਧਾਂ ਬਣੀਆਂ ਹੋਈਆਂ ਹਨ। ਜ਼ਿਆਦਾਤਰ ਲੋਕ ਇਸ ਜਗ੍ਹਾ ਨੂੰ ਘੋਸਟ ਸਿਟੀ ਮਤਲਬ ਭੂਤਾਂ ਦਾ ਸ਼ਹਿਰ ਮੰਨਦੇ ਹਨ।