World

ਪ੍ਰਿੰਸ ਫਿਲਿਪ ਦੀ ਸੋਗ ਸਭਾ ‘ਚ ਔਰਤ ਨੇ ਕੀਤਾ ਹੰਗਾਮਾ, ਸੜਕ ‘ਤੇ ਹੋਈ ਟੌਪਲੈੱਸ

ਲੰਡਨ : ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਮੈਂਬਰ ਪ੍ਰਿੰਸ ਫਿਲਿਪ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਹੋ ਰਹੀ ਸੋਗ ਸਭਾ ਤੋਂ ਇਕ ਔਰਤ ਨਿਕਲ ਕੇ ਸੜਕ ਵੱਲ ਅਚਾਨਕ ਦੌੜ ਪਈ। ਦੌੜਦੇ ਹੋਏ ਇਸ ਔਰਤ ਨੇ ਆਪਣਾ ਟੌਪ ਉਤਾਰ ਦਿੱਤਾ ਅਤੇ ਉੱਚੀ ਆਵਾਜ਼ ਵਿਚ ਕਹਿਣ ਲੱਗੀ ਕਿ ਪਲੇਨੇਟ ਨੂੰ ਬਚਾਓ। ਜਦੋਂ ਲੋਕਾਂ ਨੇ ਇਹ ਨਜ਼ਾਰਾ ਦੇਖਿਆ ਤਾਂ ਉਹ ਹੈਰਾਨ ਰਹਿ ਗਏ। ਪੁਲਸ ਨੇ ਤੁਰੰਤ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਨੂੰ ਇਕ ਕੱਪੜੇ ਨਾਲ ਢੱਕ ਦਿੱਤਾ।

ਇਹ ਘਟਨਾ ਉਸ ਸਮੇਂ ਦੀ ਹੈ ਜਦੋਂ ਸੈਂਟ ਜੌਰਜ ਚੈਪਲ ਅੰਦਰ ਚੱਲ ਰਹੀ ਸੋਗ ਸਭਾ ਦੌਰਾਨ ਇਕ ਮਿੰਟ ਦਾ ਮੌਨ ਰੱਖਿਆ ਗਿਆ ਸੀ। ਉਸੇ ਦੌਰਾਨ ਇਸ ਔਰਤ ਨੇ ਜ਼ੋਰ ਨਾਲ ਚੀਕਦੇ ਹੋਏ ਆਪਣਾ ਟੌਪ ਉਤਾਰ ਦਿੱਤਾ ਅਤੇ ਦੌੜ ਲਗਾ ਦਿੱਤੀ। ਇਹ ਔਰਤ ਮਹਿਲ ਦੇ ਗੇਟ ਤੋਂ ਨਿਕਲ ਕੇ ਸੜਕ ਤੱਕ ਪਹੁੰਚ ਗਈ। ਜਦੋਂ ਤੱਕ ਉਸ ਨੂੰ ਫੜਿਆ ਜਾਂਦਾ ਉਸ ਨੇ ਉੱਥੇ ਸਥਿਤ ਕਵੀਨ ਵਿਕਟੋਰੀਆ ਦੀ ਮੂਰਤੀ ‘ਤੇ ਛਾਲ ਮਾਰ ਦਿੱਤੀ। 

ਪੁਲਸ ਨੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਅਤੇ ਤੇਜ਼ੀ ਨਾਲ ਉਸ ਨੂੰ ਸਫੇਦ ਕੱਪੜੇ ਨਾਲ ਢੱਕ ਦਿੱਤਾ।ਅੱਖਾਂ ‘ਤੇ ਕਾਲਾ ਚਸ਼ਮਾ, ਸ਼ੌਰਟ ਅਤੇ ਸਿਰ ‘ਤੇ ਟੋਪੀ ਪਹਿਨੇ ਇਹ ਔਰਤ ਜਦੋਂ ਲੋਕਾਂ ਵਿਚ ਦੌੜਦੀ ਹੋਈ ਪਹੁੰਚੀ ਤਾਂ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ। ਪੁਲਸ ਨੇ ਲੋਕਾਂ ਨੂੰ ਖਦੇੜਦੇ ਹੋਏ ਔਰਤ ਨੂੰ ਲੋਕਾਂ ਵਿਚੋਂ ਬਾਹਰ ਕੱਢਿਆ।

ਉੱਥੇ ਡਿਊਕ ਆਫ ਐਡਿਨਬਰਗ ਪ੍ਰਿੰਸ ਫਿਲਿਪ ਦਾ ਵਿੰਡਸਰ ਕੈਸਲ ਵਿਚ ਅੰਤਿਮ ਸੰਸਕਾਰ ਕੀਤਾ ਗਿਆ। ਉਹਨਾਂ ਨੂੰ ਇੱਥੇ ਅੰਤਿਮ ਵਿਦਾਈ ਦੇ ਕੇ ਦਫਨਾ ਦਿੱਤਾ ਗਿਆ।