Punjab News

ਪੰਜਾਬੀ ਨੌਜਵਾਨਾਂ ਨੇ ਵਰਕ ਪਰਮਿਟ ਨਾ ਮਿਲਣ ਕਾਰਨ ਚੰਡੀਗੜ੍ਹ ‘ਚ ਘੇਰੀ ਕੈਨੇਡਾ ਅੰਬੈਸੀ

ਚੰਡੀਗੜ੍ਹ- ਚੰਡੀਗੜ੍ਹ ਵਿਚ ਪੰਜਾਬੀ ਨੌਜਵਾਨਾਂ ਵੱਲੋਂ ਕੈਨੇਡਾ ਵਿਚ ਸਪਾਊਜ ਓਪਨ ਵਰਕ ਪਰਮਿਟ ਨਾ ਮਿਲਣ ਸੰਬਧੀ ਕੈਨੇਡਾ ਦੀ ਅੰਬੈਸੀ ਦੇ ਬਾਹਰ ਰੋਸ ਪਰਦਰਸ਼ਨ ਕੀਤਾ ਗਿਆ। ਨੌਜਵਾਨਾਂਂ ਦਾ ਕਹਿਣਾ ਹੈ ਕਿ ਸਪਾਊਜ ਓਪਨ ਵਰਕ ਪਰਮਿਟ ਅਪਲਾਈ ਕੀਤੇ ਹੋਏ 2 ਸਾਲ ਹੋਏ ਗਏ ਹਨ ਪਰ ਕੈਨੇਡਾ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਆ ਰਿਹਾ ਹੈ। ਇਸੇ ਦੇ ਵਿਰੋਧ ਵਜੋਂ ਅੱਜ ਪੰਜਾਬ ਦੇ ਕਈ ਜਿਲ੍ਹਿਆਂ ਤੋਂ ਪੰਜਾਬੀ ਨੌਜਵਾਨ ਕੈਨੇਡਾ ਅੰਬੈਸੀ ਚੰਡੀਗੜ੍ਹ ਦੇ ਬਾਹਰ ਪਰਦਰਸ਼ਨ ਕਰਨ ਪਹੁੰਚੇ। 

ਨੌਜਵਾਨਾਂ ਨੇ ਦਸਿਆ ਕਿ ਕੈਨੇਡਾ ਸਰਕਾਰ ਵੱਲੋਂ ਜਵਾਬ ਨਾ ਆਉਣ ਕਾਰਨ ਜਿੱਥੇ ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਹਨ, ਉਥੇ ਹੀ ਸਾਨੂੰ ਇਹ ਪਰੇਸ਼ਾਨੀ ਵੀ ਆ ਰਹੀ ਹੈ ਕਿ ਉਹ ਆਪਣੇ ਜੀਵਨ ਸਾਥੀ ਤੋਂ ਵੀ ਦੁਰ ਰਹਿਣ ਲਈ ਮਜਬੂਰ ਹਨ। 

ਵੱਖ-ਵੱਖ ਤਰ੍ਹਾਂ ਦੇ ਬੈਨਰ ਆਪਣੇ ਹੱਥਾਂ ਵਿਚ ਫੜ ਕੇ ਨੌਜਵਾਨਾਂ ਨੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰ ਰਹੇ ਪੰਜਾਬੀਆਂ ਨੇ ਮੰਗ ਕੀਤੀ ਹੈ ਕਿ ਕੈਨੇਡਾ ਇਮੀਗ੍ਰੇਸ਼ਨ ਸਾਡੀ ਫਾਈਲ ਨੂੰ ਜਲਦ ਤੋਂ ਜਲਦ ਰਿਵੀਉ ਕਰੇ। ਇਸ ਦੇ ਨਾਲ ਹੀ ਇਨ੍ਹਾਂ ਪੰਜਾਬੀਆ ਨੇ ਕੈਨੇਡਾ ਦੇ ਪੰਜਾਬੀ ਐੱਮ. ਪੀ. ਨੂੰ ਵੀ ਇਸ ਮਾਮਲੇ ਵਿਚ ਮਦਦ ਕਰਨ ਲਈ ਗੁਹਾਰ ਲਾਈ ਹੈ।