Menu

ਪੰਜਾਬ ‘ਚ ਕਣਕ ਦਾ ‘ਕਾਲ’

ਜਲੰਧਰ — ਦੇਸ਼ ਦਾ ‘ਫੂਡ ਬਾਉਲ’ ਕਹੇ ਜਾਣ ਵਾਲੇ ਪੰਜਾਬ ‘ਚ ਕਣਕ ਦਾ ਕਾਲ ਪੈ ਗਿਆ ਹੈ। ਬਾਜ਼ਾਰਾਂ ‘ਚ ਕਣਕ ਲੱਭਣ ‘ਤੇ ਵੀ ਨਹੀਂ ਮਿਲ ਰਹੀ। ਲਿਹਾਜ਼ਾ ਬੀਤੇ 3 ਦਿਨ ‘ਚ ਕਣਕ ਦੇ ਮੁੱਲ 200 ਰੁਪਏ ਪ੍ਰਤੀ ਕੁਇੰਟਲ ਤਕ ਵਧ ਗਏ ਹਨ।
ਇਸ ਸੀਜ਼ਨ ‘ਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦ ਐੱਫ. ਸੀ. ਆਈ. ਵਲੋਂ ਨਿਲਾਮੀ ਲਈ ਨਿਰਧਾਰਤ ਕੀਤੀ ਗਈ 1,640 ਰੁਪਏ ਪ੍ਰਤੀ ਕੁਇੰਟਲ ਦੀ ਕੀਮਤ ਤੋਂ ਉਪਰ ਝੋਨਾ ਵਿਕਿਆ। ਵੀਰਵਾਰ ਸ਼ਾਮ ਐੱਫ. ਸੀ. ਆਈ. ਦਾ ਝੋਨਾ 1800 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਿਆ। ਇਸ ਤੋਂ ਉਪਰ ਪੰਜਾਬ ਦਾ 5 ਫੀਸਦੀ ਵੈਟ ਜੋੜਿਆ ਜਾਵੇ ਤਾਂ ਇਹ ਕੀਮਤ 1890 ਰੁਪਏ ਪ੍ਰਤੀ ਕੁਇੰਟਲ ਬਣਦੀ ਹੈ। ਐੱਫ. ਸੀ. ਆਈ. ਜਾਂ ਪਨਸਪ ਦੇ ਸਟੋਰ ਤੋਂ ਝੋਨੇ ਨੂੰ ਚੁੱਕਣ ਦਾ ਟਰਾਂਸਪੋਰਟ ਖਰਚ ਜੋੜ ਕੇ ਟਰੇਡਰ ਨੂੰ ਇਹ ਕਣਕ 1,900 ਪ੍ਰਤੀ ਕੁਇੰਟਲ ਤੋਂ ਵੀ ਮਹਿੰਗਾ ਪੈ ਰਿਹਾ ਹੈ ਲਿਹਾਜ਼ਾ ਆਉਣ ਵਾਲੇ ਦਿਨਾਂ ‘ਚ ਆਟੇ ਦੇ ਮੁੱਲ ਵਧ ਸਕਦੇ ਹਨ। ਕਣਕ ‘ਚ ਤੇਜ਼ੀ ਐੱਫ. ਸੀ. ਆਈ. ਵਲੋਂ ਨਿਲਾਮੀ ਲਈ ਜਾਰੀ ਕੀਤੀ ਜਾਣ ਵਾਲੀ ਕਣਕ ‘ਚ ਕਮੀ ਦੇ ਕਾਰਨ ਹੋਈ ਹੈ। ਐੱਫ. ਸੀ. ਆਈ. ਨੇ ਇਸ ਹਫਤੇ ਪੰਜਾਬ ਲਈ 27,800 ਮੀਟ੍ਰਿਕ ਟਨ ਕਣਕ ਨਿਲਾਮੀ ਲਈ ਰੱਖੀ ਸੀ ਜਦਕਿ ਚੰਡੀਗੜ੍ਹ ਲਈ 7,200 ਮੀਟ੍ਰਿਕ ਟਨ ਕਣਕ ਨਿਲਾਮ ਕੀਤੀ ਗਈ। ਬੀਤੇ ਹਫਤੇ ਐੱਫ. ਸੀ. ਆਈ. ਨੇ ਪੰਜਾਬ ‘ਚ 84,600 ਮੀਟ੍ਰਿਕ ਟਨ ਕਣਕ ਨਿਲਾਮ ਕੀਤੀ ਸੀ ਜਦਕਿ ਚੰਡੀਗੜ੍ਹ ‘ਚ 6,900 ਮੀਟ੍ਰਿਕ ਟਨ ਕਣਕ ਨਿਲਾਮ ਕੀਤੀ ਗਈ ਸੀ। ਉਥੇ 6 ਅਕਤੂਬਰ ਨੂੰ ਪੰਜਾਬ ‘ਚ 43,400 ਮੀਟ੍ਰਿਕ ਟਨ ਤੇ ਚੰਡੀਗੜ੍ਹ ‘ਚ 5,100 ਮੀਟ੍ਰਿਕ ਟਨ ਕਣਕ ਦੀ ਨਿਲਾਮੀ ਹੋਈ ਸੀ। ਹਾਲਾਂਕਿ 29 ਸਤੰਬਰ ਨੂੰ ਵੀ ਪੰਜਾਬ ਨੂੰ ਸਿਰਫ 23,600 ਮੀਟ੍ਰਿਕ ਟਨ ਕਣਕ ਨਿਲਾਮੀ ‘ਚ ਮਿਲੀ ਸੀ ਤੇ ਚੰਡੀਗੜ੍ਹ ਦੇ ਹਿੱਸੇ 4,200 ਮੀਟ੍ਰਿਕ ਟਨ ਕਣਕ ਆਈ ਸੀ ਪਰ ਬੀਤੇ ਮਹੀਨੇ ਸਰਕਾਰ ਵਲੋਂ ਗਰੀਬੀ ਰੇਖਾ ਤੋਂ ਹੇਠਾਂ ਮਤਲਬ ਬੀ. ਪੀ. ਐੱਲ. ਪਰਿਵਾਰਾਂ ਨੂੰ ਕਣਕ ਜਾਰੀ ਕੀਤੇ ਜਾਣ ਦੇ ਕਾਰਨ ਕਣਕ ਦੇ ਮੁੱਲ ਨਹੀਂ ਵਧੇ ਸਨ।