Menu

ਪੱਛਮੀ ਸੱਭਿਅਤਾ ਤੋਂ ਡਰਿਆ ਚੀਨ, ਕ੍ਰਿਸਮਸ ਮਨਾਉਣ ‘ਤੇ ਲਾਈ ਰੋਕ

ਬੀਜਿੰਗ (ਏਜੰਸੀ)— ਚੀਨ ਦੇ ਪ੍ਰਸ਼ਾਸਨ ਨੇ ਕਮਿਊਨਿਸਟ ਪਾਰਟੀ ਦੇ ਸਾਰੇ ਮੈਂਬਰਾਂ ਲਈ ਕ੍ਰਿਸਮਸ ਮਨਾਉਣ ‘ਤੇ ਰੋਕ ਲਾ ਦਿੱਤੀ ਹੈ। ਕ੍ਰਿਸਮਸ ਨੂੰ ਪੱਛਮੀ ਸੱਭਿਅਤਾ ਦਾ ਤਿਉਹਾਰ ਦੱਸਦੇ ਹੋਏ ਨੇਤਾਵਾਂ ਨੂੰ ਚੀਨੀ ਸੱਭਿਅਤਾ ਨੂੰ ਮੰਨਣ ਨੂੰ ਕਿਹਾ ਗਿਆ ਹੈ। ਹੁਨਾਨ ਸੂਬੇ ਦੇ ਹੇਂਗਯਾਂਗ ਸ਼ਹਿਰ ਵਿਚ ਕਮਿਸ਼ਨ ਫਾਰ ਡਿਸੀਪਲੀਨ ਇੰਸਪੈਕਸ਼ਨ ਦੇ ਨੋਟਿਸ ‘ਚ ਕਿਹਾ ਗਿਆ ਹੈ, ਕ੍ਰਿਸਮਸ ਆਉਣ ਵਾਲਾ ਹੈ ਅਤੇ ਅਜਿਹੇ ‘ਚ ਨੇਤਾਵਾਂ ਅਤੇ ਸਾਰੇ ਰੈਂਕਾਂ ਦੇ ਮੈਂਬਰਾਂ ਨੂੰ ਰਿਵਾਇਤੀ ਚੀਨੀ ਸੱਭਿਅਤਾ ਨੂੰ ਹੱਲਾ-ਸ਼ੇਰੀ ਦੇਣੀ ਚਾਹੀਦੀ ਹੈ।
ਨੋਟਿਸ ‘ਚ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਕਿਸੇ ਨੇ ਕ੍ਰਿਸਮਸ ‘ਤੇ ਧਾਰਮਿਕ ਗਤੀਵਿਧੀਆਂ ‘ਚ ਹਿੱਸਾ ਲਿਆ ਤਾਂ ਇਸ ਦੀ ਜ਼ਿੰਮੇਵਾਰੀ ਉਸ ਦੀ ਹੋਵੇਗੀ। ਨੋਟਿਸ ਦੇ ਮੁਤਾਬਕ ਪਾਰਟੀ ਦੇ ਮੈਂਬਰਾਂ ਨੂੰ ਪੱਛਮੀ ਸੱਭਿਅਤਾ ਤੋਂ ਬਚਣਾ ਚਾਹੀਦਾ ਹੈ। ਇੰਨਾ ਹੀ ਨੋਟਿਸ ਵਿਚ ਪਾਰਟੀ ਦੇ ਮੈਂਬਰਾਂ ਨੂੰ ਕ੍ਰਿਸਮਸ ਮਨਾਉਣ ਦੀ ਬਜਾਏ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਭਾਸ਼ਣ ਪੜ੍ਹਨ ਨੂੰ ਕਿਹਾ ਗਿਆ ਹੈ। ਮੈਂਬਰਾਂ ਨੂੰ ਇਸ ਵਿਚਾਰ ਨੂੰ ਆਪਣੇ ਪਰਿਵਾਰ, ਦੋਸਤ ਅਤੇ ਹੋਰ ਸਹਿਯੋਗੀਆਂ ਤੱਕ ਪਹੁੰਚਾਉਣ ਨੂੰ ਵੀ ਕਿਹਾ ਗਿਆ ਹੈ।