Menu

ਫਿਲ ਮਰਫੀ ਹੋਣਗੇ ਨਿਊ ਜਰਸੀ ਦੇ ਨਵੇਂ ਗਵਰਨਰ

ਵਾਸ਼ਿੰਗਟਨ,(ਭਾਸ਼ਾ)— ਡੈਮੋਕਰੇਟ ਫਿਲ ਮਰਫੀ ਨੂੰ ਨਿਊ ਜਰਸੀ ਦਾ ਗਵਰਨਰ ਦਾ ਚੁਣ ਲਿਆ ਗਿਆ। ਸੀ. ਐਨ. ਐਨ. ਅਤੇ ਐੱਮ. ਐੱਸ. ਐੱਨ. ਬੀ. ਸੀ. ਦੇ ਅਨੁਮਾਨ ਅਨੁਸਾਰ ਮਰਫੀ ਦੇ ਉਦਾਰਵਾਦੀ ਐਜੇਂਡੇ ਨੂੰ ਰਿਪਬਿਲਕਨ ਗਵਰਨਰ ਕ੍ਰਿਸ ਕਰਿਸਟੀ ਦੀ ਅਲੋਕਪ੍ਰਿਅਤਾ ਦਾ ਲਾਭ ਮਿਲਿਆ। ਉਨ੍ਹਾਂ ਦੇ ਐਜੇਂਡੇ ਵਿਚ 15 ਡਾਲਰ ਦੀ ਘੱਟੋ-ਘੱਟ ਮਜਦੂਰੀ ਅਤੇ ਸਕੂਲ ਵਿੱਤ ਵਿਚ ਵਾਧਾ ਸ਼ਾਮਿਲ ਸੀ। ਇਕ ਸਾਬਕਾ ਨਿਵੇਸ਼ ਬੈਂਕੇ ਅਤੇ ਜਰਮਨੀ ‘ਚ ਰਾਜਦੂਤ ਰਹਿ ਚੁੱਕੇ ਮਰਫੀ ਨੇ ਰਿਪਬਿਲਕਨ ਲੈਫਿਟਨੈਂਟ ਗਵਰਨਰ ਕਿਮ ਗੌਦਾਗਨੋ ਨੂੰ ਹਰਾਇਆ। ਕਿਮ ਨੂੰ ਕਰਿਸਟੀ ਨਾਲ ਨਜ਼ਦੀਕੀਆਂ ਅਤੇ ਫੰਡ ਦੀ ਕੁਲੈਕਸ਼ਨ ਵਿਚ ਪਿੱਛੇ ਰਹਿਣ ਨਾਲ ਨੁਕਸਾਨ ਚੁੱਕਣਾ ਪਿਆ।