India News

ਫੇਸਬੁੱਕ ਨਾਬਾਲਗ ਯੂਜ਼ਰਸ ਨੂੰ ਨਹੀਂ ਦਿਖਾਏਗੀ ਬੰਦੂਕਾਂ ਦੇ ਵਿਗਿਆਪਨ : ਰਿਪੋਰਟ

ਜਲੰਧਰ— ਅਮਰੀਕਾ ‘ਚ ਲਗਾਤਾਰ ਵਧਦੀ ਮਾਸ ਸ਼ੂਟਿੰਗ (ਜਨਤਕ ਥਾਵਾਂ ‘ਤੇ ਗੋਲੀਬਾਰੀ) ਦੇ ਮਾਮਲਿਆਂ ਨੂੰ ਦੇਖਦੇ ਹੋਏ ਫੇਸਬੁੱਕ ਨੇ 18 ਸਾਲ ਤੋਂ ਘੱਟ ਦੇ ਆਪਣੇ ਯੂਜ਼ਰਸ ਨੂੰ ਹਥਿਆਰਾਂ ਦੇ ਵਿਗਿਆਪਨ ਦਿਖਾਉਣ ‘ਤੇ ਰੋਕ ਲਗਾ ਦਿੱਤੀ ਹੈ। ਦਰਅਸਲ, ਮਾਸ ਸ਼ੂਟਿੰਗ ਦੇ ਵਧਦੇ ਮਾਮਲਿਆਂ ਤੋਂ ਬਾਅਦ ਅਮਰੀਕਾ ‘ਚ ਹਥਿਆਰਾਂ ਦੇ ਇਸਤੇਮਾਲ ‘ਤੇ ਰੋਕ ਲਗਾਉਣ ਦੀ ਬਹਿਸ ਤੇਜ਼ ਹੋ ਗਈ ਹੈ। ਇਸੇ ਬਹਿਸ ਵਿਚ ਫੇਸਬੁੱਕ ਇਹ ਫੈਸਲਾ ਲੈਣ ਜਾ ਰਹੀ ਹੈ।
ਵਰਤਮਾਣ ‘ਚ ਸੋਸ਼ਲ ਨੈੱਟਵਰਕ ‘ਤੇ ਮੈਗਜ਼ੀਨ ਦੀ ਹੀ ਤਰ੍ਹਾਂ ਹਥਿਆਰਾਂ ਦੇ ਵਿਗਿਆਪਨਾਂ, ਉਨ੍ਹਾਂ ਦੀ ਖਰੀਦ ਅਤੇ ਉਨ੍ਹਾਂ ਦੇ ਮੋਡੀਫਿਕੇਸ਼ਨ ‘ਤੇ ਪਬੰਦੀ ਹੈ। ਪਰ ਫੇਸਬੁੱਕ ਨੇ ਇਸ ਤੋਂ ਵੀ ਇਕ ਕਦਮ ਅੱਗੇ ਵਧਾਉਂਦੇ ਹੋਏ ਹਥਿਆਰਾਂ ਦੇ ਨਾਲ ਇਸਤੇਮਾਲ ਹੋਣ ਵਾਲੀ ਐਕਸੈਸਰੀਜ਼ ਜਿਵੇਂ ਕਿ ਬੈਲਟ, ਬੰਦੂਕ ਦੇ ਉੱਪਰ ਲਗਾਉਣ ਵਾਲੀ ਫਲੈਸ਼ਲਾਈਟ ਅਤੇ ਬੰਦੂਕ ਰੱਖਣ ਵਾਲੇ ਖੋਲ ਜਾਂ ਕਵਰ ਦੇ ਵਿਗਿਆਪਨਾਂ ਲਈ ਵੀ 18 ਸਾਲ ਤੋਂ ਜ਼ਿਆਦਾ ਦੀ ਉਮੀਦ ਤੈਅ ਕੀਤੀ ਗਈ ਹੈ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਹ ਨਵੀਂ ਨਿਤੀ 21 ਜੂਨ ਤੋਂ ਲਾਗੂ ਕਰ ਦਿੱਤੀ ਜਾਵੇਗੀ। ਫੇਸਬੁੱਕ ਵਲੋਂ ਇਹ ਐਲਾਨ ਅਜਿਹੇ ਸਮੇਂ ‘ਚ ਆਇਆ ਹੈ, ਜਦੋਂ ਪੂਰੇ ਅਮਰੀਕਾ ‘ਚ ਬੰਦੂਕ ਰੱਖਣ ਦੇ ਕਾਨੂੰਨ ‘ਚ ਬਦਲਾਅ ਦੀ ਬਹਿਸ ਚੱਲ ਰਹੀ ਹੈ। ਪਿਛਲੇ ਕੁਝ ਸਮੇਂ ‘ਚ ਪਾਰਕਲੈਂਡ, ਫਲੋਰੀਡਾ ਸੈਂਟਾ ਫੇਅ ਅਤੇ ਟੈਕਸਾਸ ‘ਚ ਸਕੂਲਾਂ ‘ਚ ਹੋÂਈਆਂ ਮਾਸ ਸ਼ੂਟਿੰਗ ਦੀਆਂ ਘਟਨਾਵਾਂ ਤੋਂ ਬਾਅਦ ਇਹ ਬਹਿਸ ਹੋਰ ਤੇਜ਼ ਹੋ ਗਈ ਹੈ।
ਹਥਿਆਰਾਂ ‘ਤੇ ਛਿੜੀ ਬਹਿਸ ਤੋਂ ਬਾਅਦ ਆਪਣੇ ਪਲੇਟਫਾਰਮ ‘ਤੇ ਬਦਲਾਅ ਕਰਨ ਵਾਲੀ ਫੇਸਬੁੱਕ ਪਹਿਲੀ ਕੰਪਨੀ ਨਹੀਂ ਹੈ। ਇਸ ਤੋਂ ਪਹਿਲਾਂ ਮਾਰਚ ‘ਚ ਯੂਟਿਊਬ ਵਲੋਂ ਕਿਹਾ ਗਿਆ ਸੀ ਕਿ ਉਹ ਅਜਿਹੀਆਂ ਵੈੱਬਸਾਈਟਾਂ ਜੋ ਹਥਿਆਰਾਂ ਦਾ ਪ੍ਰਚਾਰ ਕਰਦੀਆਂ ਹਨ, ਉਨ੍ਹਾਂ ‘ਤੇ ਪਾਬੰਦੀ ਲਗਾਏਗੀ। ਯੂਟਿਊਬ ਪਹਿਲਾਂ ਹੀ ਹਥਿਆਰ ਵੇਚਣ ਵਾਲੀਆਂ ਕੰਪਨੀਆਂ ‘ਤੇ ਪਾਬੰਦੀ ਲਗਾ ਚੁੱਕੀ ਹੈ।