India News

ਫੌਜ ਮੁਖੀ ਜਨਰਲ ਰਾਵਤ ਨੇ ਚੀਨੀ ਸੈਨਿਕਾਂ ਦੀ ਲਦਾਖ ‘ਚ ਘੁਸਪੈਠ ਤੋਂ ਕੀਤਾ ਇਨਕਾਰ

ਨਵੀਂ ਦਿੱਲੀ
ਭਾਰਤੀ ਸਰਹੱਦ ਲਦਾਖ ਵਿੱਚ ਚੀਨ ਦੀ ਸੈਨਾ ਵੱਲੋਂ ਘੁਸਪੈਠ ਕੀਤੇ ਜਾਣ ਦੀ ਘਟਨਾ ਤੋਂ ਫੌਜ ਮੁਖੀ ਜਨਰਲ ਬਿਪਨ ਰਾਵਤ ਨੇ ਇਨਕਾਰ ਕੀਤਾ ਹੈ। ਨਵੀਂ ਦਿੱਲੀ ਵਿੱਚ ਕਾਰਗਿਲ ਯੁੱਧ ਦੀ 20ਵੀਂ ਵਰ੍ਹੇਗੰਢ ‘ਤੇ ਕਰਵਾਏ ਇੱਕ ਸੈਮੀਨਾਰ ਵਿੱਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਰਾਵਤ ਨੇ ਕਿਹਾ ਕਿ ਚੀਨ ਦੇ ਨਾਗਰਿਕ 6 ਜੁਲਾਈ ਨੂੰ ਦਲਾਈਲਾਮਾ ਦੇ ਜਨਮ ਦਿਨ ਸਮਾਰੋਹ ਦਾ ਵਿਰੋਧ ਕਰਨ ਲਈ ਚੀਨ ਫ਼ੌਜ ਦੇ ਨਾਲ ਡੇਮਚੌਕ ਇਲਾਕੇ ਅੰਦਰ ਆਏ ਸਨ।
ਜਨਰਲ ਰਾਵਤ ਨੇ ਕਿਹਾ ਕਿ ਕਿਸੇ ਵੀ ਸਮੇਂ ਨਾਗਰਿਕ ਅਸਲ ਕੰਟਰੋਲ ਰੇਖਾ (ਐਲਓਸੀ) ਦੇ ਅੱਗੇ ਆ ਸਕਦੇ ਹਨ, ਉਥੇ ਪੀਐਲਏ (ਪੀਪਲਜ਼ ਲਿਬਰੇਸ਼ਨ ਆਰਮੀ ਆਫ਼ ਚਾਇਨਾ) ਹੁੰਦੀ ਹੈ।
ਜਨਰਲ ਰਾਵਤ ਨੇ ਕਿਹਾ ਕਿ 6 ਜੁਲਾਈ ਨੂੰ ਨਾਗਰਿਕਾਂ ਦੇ ਕੱਪੜਿਆਂ ਵਿੱਚ ਅਸਲ ਕੰਟਰੋਲ ਲਾਈਨ ਕੋਲੋਂ ਵਿਵਾਦਿਤ ਭਾਰਤੀ ਚੀਨ ਸੀਮਾ ਵਿੱਚ ਆਏ ਅਤੇ ਦਲਾਈਲਾਮਾ ਦਾ ਜਨਮ ਦਿਨ ਸਮਾਹੋਰ ਮਨਾ ਰਹੇ ਲੋਕਾਂ ਦਾ ਵਿਰੋਧ ਕੀਤਾ।
ਚੀਨ ਦੇ ਲੋਕਾਂ ਨੇ ਇੱਕ ਬੈਨਰ ਦਿਖਾਇਆ ਜਿਸ ਵਿੱਚ ਇਹ ਲਿਖਿਆ ਸੀ ਤਿੱਬਤ ਨੂੰ ਤੋੜਨ ਵਾਲੀਆਂ ਸਾਰੀਆਂ ਸਰਗਰਮੀਆਂ ਉੱਤੇ ਪਾਬੰਦੀ ਹੈ।