ਬਗਦਾਦ ‘ਚ ਅਗਵਾ ਕੀਤੀ ਗਈ ਇਰਾਕੀ ਪੱਤਰਕਾਰ ਹੋਈ ਰਿਹਾਅ

ਬਗਦਾਦ— ਪਿਛਲੇ ਹਫਤੇ ਇਰਾਕ ਦੀ ਰਾਜਧਾਨੀ ਬਗਦਾਦ ‘ਚ ਆਪਣੇ ਘਰ ਤੋਂ ਅਗਵਾ ਕੀਤੀ ਗਈ ਇਕ ਇਰਾਕੀ ਪੱਤਰਕਾਰ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਸਥਾਨਕ ਐੱਨ lose belly fat fast. ਆਰ. ਟੀ. ਸੈਟੇਲਾਈਟ ਟੀ. ਵੀ. ਸਟੇਸ਼ਨ ‘ਤੇ ਮੰਗਲਵਾਰ ਦੇਰ ਰਾਤ ਆਪਣੀ ਰਿਹਾਈ ਦੇ ਤੁਰੰਤ ਬਾਅਦ ਅਫਰਾਹ ਸ਼ਾਕੀ ਅਲ-ਕੈਸੀ ਨੇ ਕਿਹਾ, ”ਪਰਮਾਤਮਾ ਦਾ ਧੰਨਵਾਦ, ਮੈਂ ਸਲਾਮਤ ਹਾਂ।” ਉਸ ਨੇ ਬਿਨਾਂ ਵਿਸਥਾਰਪੂਰਵਕ ਜਾਣਕਾਰੀ ਦਿੱਤੇ ਦੱਸਿਆ, ”ਅਗਵਾ ਕਰਨ ਵਾਲਿਆਂ ਨੇ ਮੇਰੇ ਨਾਲ ਚੰਗਾ ਵਰਤਾਅ ਕੀਤਾ। ਉਨ੍ਹਾਂ ਨੇ ਮੇਰੇ ਤੋਂ ਸਿਰਫ ਪੁੱਛ-ਗਿੱਛ ਕੀਤੀ ਅਤੇ ਪਰਮਾਤਮਾ ਦਾ ਧੰਨਵਾਦ ਹੈ ਕਿ ਉਨ੍ਹਾਂ ਨੇ ਮੈਨੂੰ ਦੋਸ਼ੀ ਨਹੀਂ ਪਾਇਆ।”
ਦੱਸਣ ਯੋਗ ਹੈ ਕਿ ਬੰਦੂਕਧਾਰੀਆਂ ਨੇ ਬੀਤੇ ਸੋਮਵਾਰ ਨੂੰ ਉਸ ਨੂੰ ਅਗਵਾ ਕਰਨ ਤੋਂ ਪਹਿਲਾਂ ਉਸ ਨੂੰ ਕਿਹਾ ਸੀ ਕਿ ਉਹ ਸੁਰੱਖਿਆ ਫੋਰਸ ਦੇ ਮੈਂਬਰ ਹਨ ਅਤੇ ਉਸ ਦੇ ਘਰ ਦੀ ਤਲਾਸ਼ੀ ਲੈਣਾ ਚਾਹੁੰਦੇ ਹਨ। ਉਹ ਉਸ ਦਾ ਸੋਨਾ, ਰੁਪਇਆ, ਫੋਨ, ਲੈਪਟਾਪ ਅਤੇ ਕਾਰ ਲੈ ਗਏ। ਉਸ ਦੀ ਭੈਣ ਨਿਬਰਾਸ ਨੇ ਮੀਡੀਆ ਨੂੰ ਦੱਸਿਆ ਕਿ ਇਰਾਕੀ ਸੁਰੱਖਿਆ ਫੋਰਸ ਨੇ ਪੱਤਰਕਾਰ ਦੇ ਘਰ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਅਤੇ ਉਸ ਤੋਂ ਪੁੱਛ-ਗਿੱਛ ਕਰ ਰਹੇ ਹਨ। ਭੈਣ ਨੇ ਅਗਵਾਕਰਤਾਵਾਂ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ।