India News

ਬਠਿੰਡਾ ’ਚ ਪ੍ਰਿਯੰਕਾ ਨੇ ਕਿਹਾ ‘ਮੈਂ ਹਾਂ ਪੰਜਾਬੀ ਨੂੰਹ’

ਪਠਾਨਕੋਟ
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਮੰਗਲਵਾਰ ਨੂੰ ਸਥਾਨਕ ਵੋਟਰਾਂ ਨੂੰ ਭਾਵਨਾਤਮਕ ਅਪੀਲ ਕਰਦੇ ਹੋਏ ਖੁਦ ਨੂੰ ਪੰਜਾਬੀ ‘ਨੂੰਹ’ ਦੱਸਿਆ ਅਤੇ ਕਿਹਾ ਕਿ ਉਹ ਪੰਜਾਬ ਵਿਚ ਅਤੇ ਇੱਥੋਂ ਦੇ ਲੋਕਾਂ ਵਿਚ ਘਰ ਵਰਗਾ ਮਹਿਸੂਸ ਕਰ ਰਹੀ ਹੈ।
ਇਕ ਪਾਸੇ ਇੱਥੇ ਉਨ੍ਹਾਂ ਪੰਜਾਬੀ ਲੋਕਾਂ ਦੇ ਸਾਹਸ ਅਤੇ ਹਰ ਸਥਿਤੀ ਵਿਚ ਖੁਦ ਨੂੰ ਖੁਸ਼ ਰੱਖਣ ਦੀ ਕਾਬਲੀਅਤ ਦੀ ਤਾਰੀਫ ਕੀਤੀ, ਤਾਂ ਉਥੇ ਦੂਜੇ ਪਾਸੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ। ਪ੍ਰਿਯੰਕਾ ਨੇ ਲੋਕਾਂ ਨੂੰ ਕਿਹਾ ਕਿ ਕੀ ਉਹ ਅਜਿਹਾ ਪ੍ਰਧਾਨ ਮੰਤਰੀ ਚਾਹੁੰਦੇ ਹਨ ਜੋ ਆਪਣੇ ਰਾਜਨੀਤਕ ਉਦੇਸ਼ ਲਈ ਸ਼ਹੀਦਾਂ ਦੀ ਵਰਤੋਂ ਕਰੇ ਜਾਂ ਉਹ ਉਹ ਜੋ ਸ਼ਹੀਦ ਦਾ ਬੇਟਾ ਹੈ।
ਬਠਿੰਡਾ ਵਿਚ ਕਾਂਗਰਸ ਉਮੀਦਵਾਰ ਅਮਰਿੰਦਰ ਸਿੰਘ ਰਾਜ ਦੇ ਸਮਰਥਨ ਵਿਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਪੁੱਛਿਆ ਕਿ ‘ਕੀ ਤੁਸੀਂ ਇਕ ਅਜਿਹਾ ਪ੍ਰਧਾਨ ਮੰਤਰੀ ਚਾਹੁੰਦੇ ਹੋ ਜਿਨ੍ਹਾਂ ਸ਼ਹੀਦਾਂ ਉਤੇ ਰਾਜਨੀਤੀ ਕੀਤੀ ਜਾਂ ਇਕ ਸ਼ਹੀਦ ਦੇ ਬੇਟੇ (ਰਾਹੁਲ ਗਾਂਧੀ) ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਹਨ?’