UK News

ਬਰਤਾਨੀਆ ਵਿੱਚ ਡੈਲਟਾ ਵੇਰੀਐਂਟ ਪਲੱਸ ਦੇ 50 ਹਜ਼ਾਰ ਕੇਸ

ਲੰਡਨ, 19 ਅਕਤੂਬਰ

ਬਰਤਾਨੀਆ ਵਿਚ ਕਰੋਨਾਵਾਇਰਸ ਦੇ ਡੈਲਟਾ ਵੇਰੀਐਂਟ ਪਲੱਸ ਦੇ ਕੇਸ ਲਗਾਤਾਰ ਵਧ ਰਹੇ ਹਨ। ਇਥੇ ਪਿਛਲੇ ਇਕ ਦਿਨ ਵਿਚ 50 ਹਜ਼ਾਰ ਕੇਸ ਸਾਹਮਣੇ ਆਏ ਹਨ। ਇਹ ਗਿਣਤੀ ਉਸ ਵੇਲੇ ਵਧੀ ਹੈ ਜਦੋਂ ਦੇਸ਼ ਦੇ ਪੰਜਾਹ ਫੀਸਦੀ ਲੋਕਾਂ ਨੂੰ ਕਰੋਨਾ ਰੋਕੂ ਟੀਕਿਆਂ ਦੀਆਂ ਦੋਵੇਂ ਡੋਜ਼ ਲੱਗ ਚੁੱਕੀਆਂ ਹਨ ਤੇ ਉਨ੍ਹਾਂ ਨੂੰ ਬੂਸਟਰ ਡੋਜ਼ ਲਾਈ ਜਾ ਰਹੀ ਹੈ।