Menu

ਬਲਿਊ ਵ੍ਹੇਲ ਗੇਮ ਨੇ ਲਈ ਇਕ ਹੋਰ ਜਾਨ, ਹੱਥ ‘ਤੇ ਤਸਵੀਰ ਬਣਾ ਲਾਇਆ ਫਾਹਾ

ਤਾਮਿਲਨਾਡੂ— ਇੱਥੋਂ ਦੇ ਉੱਪ ਸ਼ਹਿਰੀ ਖੇਤਰ ਥਿਰੂਮੰਗਲਮ ਦੇ ਸਮੀਨ ਮੋਟਾਮਲਾਈ ਪਿੰਡ ‘ਚ ਵੀਰਵਾਰ ਨੂੰ ਇਕ ਕਾਲਜ ਵਿਦਿਆਰਥੀ ਨੇ ਬਲਿਊ ਵ੍ਹੇਲ ਗੇਮ ਕਾਰਨ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਬੀ.ਕਾਮ ਦੂਜੇ ਸਾਲੇ ਦੇ ਵਿਦਿਆਰਥੀ ਜੇ. ਵਿਗਨੇਸ਼ ਆਪਣੇ ਕਮਰੇ ‘ਚ ਫਾਹੇ ਨਾਲ ਲਟਕਦਾ ਮਿਲਿਆ। ਉਸ ਦੀ ਖੱਬੀ ਬਾਂਹ ‘ਤੇ ਬਲਿਊ ਵ੍ਹੇਲ ਦਾ ਆਕਾਰ ਬਣਿਆ ਹੋਇਆ ਸੀ ਅਤੇ ਬਲਿਊ ਵ੍ਹੇਲ ਸ਼ਬਦ ਲਿਖਿਆ ਹੋਇਆ ਸੀ।
ਪੁਲਸ ਨੇ ਦੱਸਿਆ ਕਿ ਵਿਗਨੇਸ਼ ਦੇ ਘਰੋਂ ਇਕ ਨੋਟ ਬਰਾਮਦ ਹੋਇਆ ਹੈ, ਇਸ ‘ਚ ਉਸ ਨੇ ਲਿਖਾ,”ਬਲਿਊ ਵ੍ਹੇਲ- ਇਹ ਗੇਮ ਨਹੀਂ ਹੈ, ਸਗੋਂ ਖਤਰਾ ਹੈ। ਇਕ ਵਾਰ ਜਦੋਂ ਤੁਸੀਂ ਇਸ ‘ਚ ਪ੍ਰਵੇਸ਼ ਕਰ ਜਾਵੋਗੇ ਤਾਂ ਤੁਸੀਂ ਕਦੇ ਵੀ ਬਾਹਰ ਨਹੀਂ ਨਿਕਲ ਸਕਦੇ।” ਇਸ ਨੋਟ ਨੂੰ ਦੇਖ ਕੇ ਪੁਲਸ ਵੀ ਹੈਰਾਨ ਰਹਿ ਗਈ। ਮ੍ਰਿਤਕ ਵਿਦਿਆਰਥੀ ਦੇ ਦੋਸਤਾਂ ਨੇ ਵੀ ਦੱਸਿਆ ਕਿ ਉਹ ਕਈ ਦਿਨਾਂ ਤੋਂ ਇਕੱਲਾ ਰਹਿੰਦਾ ਸੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਬੱਚੇ ਗੇਮ ਕਾਰਨ ਖੁਦਕੁਸ਼ੀ ਕਰ ਚੁਕੇ ਹਨ। ਯੂ.ਪੀ. ਦੇ ਹਮੀਰਪੁਰ ਜ਼ਿਲੇ ‘ਚ ਵੀ 13 ਸਾਲ ਦੇ ਇਕ ਲੜਕੇ ਨੇ ਆਪਣੇ ਘਰ ਫਾਹੇ ਨਾਲ ਲਟਕ ਕੇ ਫਾਂਸੀ ਲਾ ਲਈ ਹੈ। ਉਹ ਵੀ ਮੋਬਾਇਲ ‘ਤੇ ਬਲਿਊ ਵ੍ਹੇਲ ਗੇਮ ਖੇਡ ਰਿਹਾ ਸੀ। ਪੁਲਸ ਨੇ ਦੱਸਿਆ ਕਿ ਜ਼ਿਲੇ ਦੇ ਮੌਦਹਾ ਕਸਬੇ ਦੇ ਮਰਾਠੀਪੁਰਾ ‘ਚ ਰਹਿਣ ਵਾਲੇ ਵਾਸੀ ਵਿਕਰਮ ਸਿੰਘ ਇਕਲੌਤਾ ਬੇਟਾ ਪਾਰਥ (13), ਜੈਪੁਰੀਆ ਕਾਲਜ ‘ਚ 7ਵੀਂ ਜਮਾਤ ‘ਚ ਪੜ੍ਹਦਾ ਸੀ। ਉਹ ਆਪਣੇ ਪਾਪਾ ਦੇ ਮੋਬਾਇਲ ‘ਤੇ ਬਲਿਊ ਵ੍ਹੇਲ ਗੇਮ ਖੇਡ ਰਿਹਾ ਸੀ। ਉਦੋਂ ਉਸ ਨੇ ਪੱਖੇ ਨਾਲ ਫਾਹਾ ਲਾ ਲਿਆ ਸੀ।