Menu

ਬਹੁਤ ਹੀ ਹੌਸਲੇ ਵਾਲਾ ਹੈ ਇਹ ਛੋਟਾ ਜਿਹਾ ਬੱਚਾ, ਇੰਨੇ ਦਰਦ ‘ਚ ਵੀ ਹੈ ਮੁਸਕਰਾਉਂਦਾ

ਨਿਊਕੈਸਲ— ਦੁਨੀਆ ਭਰ ਦੇ ਕਈ ਅਜਿਹੇ ਮਾਮਲੇ ਤੁਸੀਂ ਸੁਣਦੇ ਅਤੇ ਪੜ੍ਹਦੇ ਹੋਵੋਗੇ, ਜਿਸ ਨੂੰ ਜਾਣ ਕੇ ਹਰ ਕੋਈ ਅੰਦਰ ਤਕ ਹਿੱਲ ਜਾਂਦਾ ਹਾਂ। ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਨਿਊਕੈਸਲ ‘ਚ, ਜਿੱਥੇ ਮਹਜ 10 ਮਹੀਨੇ ਦਾ ਬੱਚਾ ਇੰਨੀ ਦੁਖਭਰੀ ਜ਼ਿੰਦਗੀ ਜੀਅ ਰਿਹਾ ਹੈ ਕਿ ਜਿਸ ਨੂੰ ਪੜ੍ਹ ਕੇ ਤੁਹਾਡੀਆਂ ਅੱਖਾਂ ‘ਚ ਵੀ ਹੰਝੂ ਆ ਜਾਣਗੇ। ਲੇਨੋਕਸ ਨਾਂ ਦੇ ਲੜਕੇ ਨੂੰ ਉਸ ਦੇ ਜਨਮ ਤੋਂ ਲੈ ਕੇ ਹੁਣ ਤੱਕ 5 ਵਾਰ ਦਿਲ ਦਾ ਦੌਰਾ ਪੈ ਚੁੱਕਾ ਹੈ। ਜਨਮ ਤੋਂ ਹੀ ਉਹ ਆਈ. ਸੀ. ਯੂ. ‘ਚ ਹੈ। ਲੇਨੋਕਸ ਦੀ ਮਾਂ ਲਾਰਾ, ਪਾਪਾ ਜਾਰਡਨ ਅਤੇ ਦੋਵੇਂ ਭਰਾ ਰਿਲੇ ਅਤੇ ਕੋਲੇ ਉਸ ਦੀ ਪੂਰੀ ਦੇਖਭਾਲ ਕਰਦੇ ਹਨ।
ਡਾਕਟਰਾਂ ਮੁਤਾਬਕ ਲੋਨੇਕਸ ਨੂੰ ‘ਹਿਪੋਪਲਾਸਟਿਕ ਲੈਫਟ ਹਾਰਟ ਸਿੰਡਰੋਮ’ ਹੈ। ਇਸ ਸਥਿਤੀ ਵਿਚ ਦਿਲ ਦਾ ਖੱਬਾ ਹਿੱਸਾ ਵਿਕਸਿਤ ਨਹੀਂ ਹੋ ਪਾਉਂਦਾ। ਮਾਂ ਲਾਰਾ ਦੱਸਦੀ ਹੈ ਕਿ ਹਰ ਝਟਕੇ ਤੋਂ ਬਾਅਦ ਉਹ ਪੂਰੀ ਤਾਕਤ ਨਾਲ ਉਭਰਦਾ ਹੈ ਅਤੇ ਮੁਸਕਰਾਉਂਦਾ ਹੈ। ਬਾਹਰ ਦੀ ਦੁਨੀਆ ਉਸ ਨੇ ਦੇਖੀ ਨਹੀਂ ਹੈ। ਇੰਨੇ ਦਰਦ ਤੋਂ ਬਾਅਦ ਵੀ ਉਹ ਮੁਸਕਰਾਉਂਦਾ ਰਹਿੰਦਾ ਹੈ। ਜਿਵੇਂ ਕੋਈ ਜੰਗ ਜਿੱਤ ਲਈ ਹੋਵੇ। ਲਾਰਾ ਦੱਸਦੀ ਹੈ ਕਿ ਜਨਮ ਦੇ 2 ਘੰਟੇ ਬਾਅਦ ਹੀ ਉਸ ਨੂੰ ਚਿਲਡਰਨ ਹਾਰਟ ਸਪੈਸ਼ਲਿਸਟ ਕੋਲ ਟਰਾਂਸਫਰ ਕਰ ਦਿੱਤਾ ਗਿਆ ਸੀ।
3 ਦਿਨ ਦਾ ਸੀ, ਜਦੋਂ ਉਸ ਦੀ ਵੱਡੀ ਸਰਜਰੀ ਹੋਈ। ਜਦੋਂ ਉਸ ਦਾ ਚਿਹਰਾ ਦੇਖਣ ਨੂੰ ਮਿਲਿਆ ਤਾਂ ਉਹ ਟਿਊਬਾਂ ਨਾਲ ਘਿਰਿਆ ਹੋਇਆ ਸੀ। ਉਸ ਦਾ ਨਾਂ ਲੇਨੋਕਸ ਮੁੱਕੇਬਾਜ਼ ਲੇਨੋਕਸ ਲੁਈਸ ਦੇ ਨਾਂ ‘ਤੇ ਰੱਖਿਆ ਗਿਆ ਹੈ। ਲਾਰਾ ਨੇ ਇਹ ਵੀ ਦੱਸਿਆ ਕਿ ਜਦੋਂ ਲੋਨੋਕਸ ਗਰਭ ‘ਚ ਸੀ ਤਾਂ ਚੈਕਅੱਪ ਦੌਰਾਨ ਡਾਕਟਰਾਂ ਨੇ ਸਾਨੂੰ ਦੱਸ ਦਿੱਤਾ ਸੀ ਕਿ ਪੈਦਾ ਹੋਣ ਵਾਲੇ ਬੱਚੇ ਦੇ ਦਿਲ ‘ਚ ਕੁਝ ਸਮੱਸਿਆ ਹੈ। ਇਹ ਗੱਲ ਸੁਣ ਕੇ ਮੈਨੂੰ ਦੁੱਖ ਹੋਇਆ ਸੀ ਪਰ ਮੈਂ ਉਸ ਨੂੰ ਜਨਮ ਦੇਣ ਦਾ ਫੈਸਲਾ ਕੀਤਾ। ਮਾਂ ਲਾਰਾ ਅਤੇ ਪਿਤਾ ਜਾਰਡਨ ਨੇ ਕਿਹਾ ਕਿ ਉਹ ਭਾਵੇਂ ਬੱਚਾ ਹੈ ਪਰ ਉਸ ਨੇ ਸਾਨੂੰ ਬਹੁਤ ਕੁਝ ਸਿਖਾ ਦਿੱਤਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਉਹ ਆਪਣਾ ਪਹਿਲਾ ਜਨਮ ਦਿਨ ਆਪਣੇ ਭਰਾਵਾਂ ਨਾਲ ਮਨਾ ਸਕੇ।