Menu

ਬਿਟਕੁਆਇਨ ‘ਚ ਰੱਦੀ ਹੋਏ ਅਮਿਤਾਭ ਦੇ ਕਰੋੜਾਂ ਰੁਪਏ

ਨਵੀਂ ਦਿੱਲੀ—ਵਰਚੁਅਲ ਮੁਦਰਾ ਬਿਟਕੁਆਇਨ ‘ਤੇ ਭਾਰਤੀ ਉਤਾਰ ਚੜਾਅ ਦਾ ਅਸਰ ਅਭਿਨੇਤਾ ਅਮਿਤਾਭ ਬੱਚਨ ‘ਤੇ ਵੀ ਪਿਆ ਹੈ ਜਿਨ੍ਹਾਂ ਨੂੰ ਇਸ ‘ਚ ਨਿਵੇਸ਼ ਨਾਲ ਅਚਾਨਕ ਹੋਇਆ ਸਾਰਾ ਫਾਇਦਾ ਕੁਝ ਹੀ ਦਿਨਾਂ ‘ਚ ਖਤਮ ਹੋ ਗਿਆ। ਅਮਿਤਾਭ ਨੇ ਬਿਟਕੁਆਇਨ ਦੀਆਂ ਕੀਮਤਾਂ ‘ਚ ਆਈ ਤੇਜ਼ੀ ਨਾਲ 100 ਮਿਲੀਅਨ ਡਾਲਰ (640.3 ਕਰੋੜ ਰੁਪਏ) ਬਣਾਏ ਸਨ, ਪਰ ਕੀਮਤਾਂ ‘ਚ ਆਈ ਗਿਰਾਵਟ ਨਾਲ ਇਹ ਪੈਸਾ ਉਸ ਤੋਂ ਵੀ ਘੱਟ ਸਮੇਂ ‘ਚ ਡੁੱਬ ਗਿਆ।
ਬੀ.ਐੱਸ.ਈ. ਦੇ ਰਿਕਾਰਡ ਅਨੁਸਾਰ ਜੂਨ 2014 ਤੋਂ ਹੀ ਬੱਚਨ ਇਸ ਕੰਪਨੀ ਸਟੇਂਪੇਡੇ ਕੈਪੀਟਲ ‘ਚ ਇਕ ਫੀਸਦੀ ਜਾਂ ਇਸ ਤੋਂ ਵੱਧ ਸ਼ੇਅਰਧਾਰਕਾਂ ਵਾਲੀ ਸੂਚੀ ‘ਚ ਹੈ ਹਾਲਾਂਕਿ ਇਸ ਦੀ ਮਾਤਰਾ ‘ਚ ਬਦਲਾਅ ਹੁੰਦਾ ਰਿਹਾ ਹੈ। ਇਸ ਦੇ ਅਨੁਸਾਰ 20 ਜੂਨ 2014 ਨੂੰ ਬੱਚਨ ਦੀ ਕੰਪਨੀ ‘ਚ 3.39 ਫੀਸਦੀ ਹਿੱਸੇਦਾਰੀ ਸੀ ਜੋ ਕਿ ਉਸ ਸਮੇਂ ਦੀ ਕੀਮਤ ਅਨੁਸਾਰ ਲਗਭਗ 9 ਕਰੋੜ ਰੁਪਏ ਦੀ ਹੋ ਸਕਦੀ ਹੈ। ਇਸ ਸਮੇਂ ਇਸ ਹਿੱਸੇਦਾਰੀ ਦੀ ਕੀਮਤ ਅੱਧੀ ਹੋ ਕੇ ਲਗਭਗ 4.7 ਕਰੋੜ ਰੁਪਏ ਰਹਿ ਗਈ ਹੈ।
ਹੈਦਰਾਬਾਦ ਦੀ ਕੰਪਨੀ ਸਟੇਂਪੇਡ ਕੈਪੀਟਲ ਨੇ ਇਕ ਨਿਆਮਕੀ ਸੂਚਨਾ ‘ਚ ਬੱਚਨ ਨੂੰ ਇਕ ਆਪਣਾ ਵਿਅਕਤੀਗਤ ਗੈਰ ਪ੍ਰਮੋਟਰ ਸ਼ੇਅਰਧਾਰਕ ਦੱਸਿਆ ਸੀ ਜਿਨ੍ਹਾਂ ਦੀ ਕੰਪਨੀ ‘ਚ 2.38 ਫੀਸਦੀ ਹਿੱਸੇਦਾਰੀ ਪਿਛਲੀ ਤਿਮਾਹੀ ਦੇ ਆਖਰ ‘ਚ ਸੀ। ਸਟੇਂਪੇਡੇ ਨੇ ਹਾਲ ਹੀ ‘ਚ ਆਪਣੀ ਇਕ ਸਹਾਇਕ ਲੋਂਗਫਿਨ ਕਾਰਪੋਰੇਸ਼ਨ ਨੂੰ ਅਮਰੀਕਾ ਦੇ ਨਾਸਡੇਕ ਐਕਸਚੇਂਜ ‘ਚ ਸੂਚੀਬੱਧ ਕਰਵਾਇਆ। ਲੋਂਗਫਿਨ 37 ਕਰੋੜ ਡਾਲਰ ਬਾਜ਼ਾਰ ਪੂੰਜੀਕਰਨ ਨਾਲ ਪਿਛਲੇ ਹਫਤੇ ਨਾਸਡੇਕ ‘ਚ ਸੂਚੀਬੱਧ ਹੋਈ। ਸਟੇਂਪੇਡੇ ਦੀ ਲੋਂਗਫਿਨ ‘ਚ 37.14 ਫੀਸਦੀ ਹਿੱਸੇਦਾਰੀ ਹੈ। ਇਸ ਤਰ੍ਹਾਂ ਨਾਲ ਬੱਚਨ ਜਿਨ੍ਹਾਂ ਕੋਲ ਸਟੇਂਪੇਡੇ ‘ਚ 2.38 ਫੀਸਦੀ ਹਿੱਸੇਦਾਰੀ ਹੈ ਇਸ ਅਮਰੀਕਾ ‘ਚ ਸੂਚੀਬੱਧ ਕੰਪਨੀ ‘ਚ ਅਸਿੱਧੇ ਲਾਭਕਾਰੀ ਬਣ ਗਏ ਹਨ।