Menu

ਬਿੱਗ ਬਾਸ-5 ”ਚ ਪ੍ਰਤੀਯੋਗੀ ਰਹੀ ਮਾਡਲ ਪੂਜਾ ਮਿਸ਼ਰਾ ਨਾਲ ਗੈਂਗਰੇਪ

ਜੈਪੁਰ – ਮਾਡਲ ਅਤੇ ਬਿੱਗ ਬਾਸ-5 ਵਿਚ ਪ੍ਰਤੀਯੋਗੀ ਰਹੀ ਪੂਜਾ ਮਿਸ਼ਰਾ ਨੇ ਜੈਪੁਰ ਵਿਚ 3 ਵਿਅਕਤੀਆਂ ਵਿਰੁੱਧ ਗੈਂਗਰੇਪ ਦਾ ਦੋਸ਼ ਲਗਾਉਂਦੇ ਹੋਏ ਮਾਮਲਾ ਦਰਜ ਕਰਵਾਇਆ ਹੈ। ਪੂਜਾ ਜੈਪੁਰ ਵਿਚ ਆਪਣੇ ਟੀ. ਵੀ. ਲਾਈਫਸਟਾਈਲ ਸ਼ੋਅ ‘ਅਭੀ ਤੋ ਪਾਰਟੀ ਸ਼ੁਰੂ ਹੋਈ ਹੈ’ ਦੀ ਸ਼ੂਟਿੰਗ ਅਤੇ ਪ੍ਰਮੋਸ਼ਨ ਲਈ ਆਈ ਸੀ, ਇਸੇ ਦੌਰਾਨ ਇਹ ਘਟਨਾ ਵਾਪਰੀ। ਇਕ ਪੁਲਸ ਅਧਿਕਾਰੀ ਅਨੁਸਾਰ ਸ਼ੂਟਿੰਗ ਲਈ ਪੂਜਾ ਨੇ ਜੈਪੁਰ ਦੇ ਹੀ ਤਿੰਨ ਵੀਡੀਓਗ੍ਰਾਫਰਾਂ ਨੂੰ ਹਾਇਰ ਕੀਤਾ,ਇਸ ਟੀਮ ਵਿਚ ਮੋਸਿਮ, ਸੁਹਾਨ ਅਤੇ ਹਰੀਸ਼ ਸਨ। 8 ਹਜ਼ਾਰ ਰੁਪਏ ਪ੍ਰਤੀ ਦਿਹਾੜੀ ਦੇ ਹਿਸਾਬ ਨਾਲ ਤਿੰਨਾਂ ਵੀਡੀਓਗ੍ਰਾਫਰਾਂ ਨੇ ਕੰਮ ਕਰਨ ਦੀ ਗੱਲ ਤੈਅ ਕੀਤੀ। ਤਿੰਨ ਦਿਨ ਤੱਕ ਸ਼ੂਟਿੰਗ ਮਗਰੋਂ ਪੂਜਾ ਤਿੰਨਾਂ ਨੂੰ ਹੋਟਲ ਗ੍ਰੈਂਡ ਉਨਿਆਰਾ ਵਿਚ ਇਕ ਪਾਰਟੀ ਦਿੱਤੀ। ਪੂਜਾ ਦਾ ਦੋਸ਼ ਹੈ ਕਿ ਰਾਤ ਨੂੰ ਖਾਣਾ ਖਾਣ ਮਗਰੋਂ ਤਿੰਨਾਂ ਦੋਸ਼ੀਆਂ ਨੇ ਨਸ਼ੀਲਾ ਪਦਾਰਥ ਖੁਆ ਕੇ ਉਸ ਨਾਲ ਗੈਂਗਰੇਪ ਕੀਤਾ।