Menu

ਬੀ. ਜੇ. ਪੀ. ਨੇ ਮੈਨੂੰ ਇਕ ਕਰੋੜ ‘ਚ ਖਰੀਦਿਆ, 10 ਲੱਖ ਰੁਪਏ ਦਿੱਤੀ ਟੋਕਨ ਮਨੀ – ਨਰਿੰਦਰ ਪਟੇਲ

ਅਹਿਮਦਾਬਾਦ — ਹਾਰਦਿਕ ਪਟੇਲ ਦੇ ਸਹਿਯੋਗੀ ਨਰਿੰਦਰ ਪਟੇਲ ਐਤਵਾਰ ਸ਼ਾਮ ਬੀ. ਜੇ. ਪੀ. ਵਿਚ ਸ਼ਾਮਲ ਹੋ ਗਏ ਅਤੇ ਦੇਰ ਰਾਤ ਲੱਗਭਗ 11 ਵਜੇ ਉਹ ਮੀਡੀਆ ਸਾਹਮਣੇ 10 ਲੱਖ ਰੁਪਏ ਲੈ ਕੇ ਆਏ। ਬੀ. ਜੇ. ਪੀ. ‘ਤੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਕ ਕਰੋੜ ‘ਚ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਹੈ। ਡੀਲ ਤੈਅ ਹੋਣ ‘ਤੇ ਬੀ. ਜੇ. ਪੀ. ਨੇ 10 ਲੱਖ ਰੁਪਏ ਟੋਕਨ ਮਨੀ ਦੇ ਤੌਰ ‘ਤੇ ਉਨ੍ਹਾਂ ਨੂੰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਕ ਪ੍ਰਾਈਵੇਟ ਪਾਰਟੀ ਵਿਚ ਬੁਲਾ ਕੇ ਇਹ ਡੀਲ ਤੈਅ ਕੀਤੀ ਗਈ ਪਰ ਇਹ ਸਾਬਤ ਨਹੀਂ ਹੋ ਸਕਿਆ ਹੈ ਕਿ ਇਹ ਪੈਸੇ ਬੀ. ਜੇ. ਪੀ. ਨੇ ਦਿੱਤੇ ਹਨ।