World

ਬ੍ਰਿਟਿਸ਼ ਪੀ.ਐੱਮ. ਨੇ ਡੋਮਿਨਿਕ ਰਾਬ ਨੂੰ ਚੁਣਿਆ ਬ੍ਰੈਗਜ਼ਿਟ ਦਾ ਨਵਾਂ ਵਿਦੇਸ਼ ਮੰਤਰੀ

ਲੰਡਨ — ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਡੇਵਿਡ ਡੇਵਿਸ ਦੇ ਅਸਤੀਫਾ ਦੇਣ ਦੇ ਬਾਅਦ ਡੋਮਿਨਿਕ ਰਾਬ ਨੂੰ ਅਗਲਾ ਬ੍ਰੈਗਜ਼ਿਟ ਸਕੱਤਰ ਨਿਯੁਕਤ ਕੀਤਾ ਹੈ। ਡੇਵਿਸ ਨੇ ਐਤਵਾਰ ਰਾਤ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਬ੍ਰਿਟਿਸ਼ ਪੀ.ਐੱਮ. ਮੇਅ ਦੇ ਅਧਿਕਾਰਕ ਨਿਵਾਸ 10 ਡਾਊਨਿੰਗ ਸਟ੍ਰੀਟ ਵੱਲੋਂ ਇਸ ਦੀ ਪੁਸ਼ਟੀ ਹੋ ਗਈ ਹੈ। ਰਾਬ ਬ੍ਰਿਟੇਨ ਦੇ ਰਿਹਾਇਸ਼ ਮੰਤਰੀ ਹਨ ਅਤੇ ਉਨ੍ਹਾਂ ਨੇ ਯੂਰਪੀ ਯੂਨੀਅਨ (ਈ.ਯੂ.) ਤੋਂ ਬ੍ਰਿਟੇਨ ਦੇ ਬਾਹਰ ਨਿਕਲਣ ਨੂੰ ਲੈ ਕੇ ਪ੍ਰਚਾਰ ਕੀਤਾ ਸੀ। ਡੇਵਿਡ ਡੇਵਿਸ ਮੇਅ ਦੀ ‘ਸੋਫਟ ਬ੍ਰੈਗਜ਼ਿਟ’ ਰਣਨੀਤੀ ਵਿਰੁੱਧ ਸੀ, ਜੋ ਬੀਤੇ ਹਫਤੇ ਬਣਾਈ ਗਈ ਸੀ।
ਡਾਊਨਿੰਗ ਸਟ੍ਰੀਟ ਵੱਲੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਹੈ ਕਿ ਰਾਬ ਦੀ ਨਿਯੁਕਤੀ ਨੂੰ ਮਹਾਰਾਣੀ ਵੱਲੋਂ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। 44 ਸਾਲਾ ਰਾਬ ਸਾਲ 2010 ਵਿਚ ਅਸ਼ਰ ਅਤੇ ਵਾਲਟਨ ਤੋਂ ਚੋਣ ਜਿੱਤ ਕੇ ਪਹਿਲੀ ਵਾਰ ਬ੍ਰਿਟੇਨ ਦੀ ਸੰਸਦ ਵਿਚ ਪਹੁੰਚੇ ਸਨ। ਸਾਬਕਾ ਸੋਲਿਸਟਰ ਰਹਿ ਚੁੱਕੇ ਰਾਬ ਨੇ ਵਿਦੇਸ਼ ਮੰਤਰਾਲੇ ਵਿਚ ਕਾਫੀ ਸਮਾਂ ਬਤੀਤ ਕੀਤਾ ਹੈ ਅਤੇ ਉਹ ਕੁਝ ਸਮੇਂ ਤੱਕ ਡੇਵਿਡ ਡੇਵਿਸ ਨਾਲ ਬਤੌਰ ਚੀਫ ਆਫ ਸਟਾਫ ਵੀ ਕੰਮ ਕਰ ਚੁੱਕੇ ਹਨ। ਰਾਬ ਦੇ ਪਿਤਾ ਇਕ ਯਹੂਦੀ ਹਨ, ਜੋ ਸਾਲ 1938 ਵਿਚ ਇਕ ਸ਼ਰਨਾਰਥੀ ਦੇ ਤੌਰ ‘ਤੇ ਬ੍ਰਿਟੇਨ ਆਏ ਸਨ।