World

ਬ੍ਰਿਟੇਨ ‘ਚ ਮਿਲਿਆ ਰਹੱਸਮਈ ਸਮੁੰਦਰੀ ਜੀਵ, ਤਸਵੀਰਾਂ ਵਾਇਰਲ

ਲੰਡਨ : ਬ੍ਰਿਟੇਨ ਵਿਚ ਰਹਿਣ ਵਾਲੀ ਐਂਜਲਾ ਮਯਨਾਰਡ ਅਤੇ ਉਹਨਾਂ ਦੇ ਪਤੀ ਆਪਣੇ ਕੁੱਤੇ ਨਾਲ ਦੇਵੋਨ ਸਮੁੰਦਰੀ ਬੀਚ ‘ਤੇ ਸੈਰ ਕਰ ਰਹੇ ਸਨ। ਇਸੇ ਦੌਰਾਨ ਉਹਨਾਂ ਨੇ ਇਕ ਖਤਰਨਾਕ ਮੱਛੀ ਦੇਖੀ ਜਿਸ ਨੂੰ ਦੇਖ ਕੇ ਉਹ ਦਹਿਸ਼ਤ ਵਿਚ ਆ ਗਏ। ਇਸ ਮੱਛੀ ਦੇ ਦੰਦ ਬਲੇਡ ਵਾਂਗ ਤੇਜ਼ ਸਨ ਅਤੇ ਉਸ ਦੀ ਜੀਭ ਬਹੁਤ ਲੰਬੀ ਸੀ। ਐਂਜਲਾ ਨੇ ਇਸ ਰਹੱਸਮਈ ਮੱਛੀ ਦੀ ਤਸਵੀਰ ਨੂੰ ਇਕ ਫੇਸਬੁੱਕ ਗਰੁੱਪ ‘ਤੇ ਪੋਸਟ ਕੀਤਾ ਅਤੇ ਉਸ ਬਾਰੇ ਲੋਕਾਂ ਦੀ ਰਾਏ ਪੁੱਛੀ।

ਐਂਜਲਾ ਨੇ ਲਿਖਿਆ,”ਇਸ ਮੱਛੀ ਦੀ ਜੀਭ ਕਾਫੀ ਵੱਡੀ ਹੈ ਅਤੇ ਸਿਰ ਦੇ ਪਿੱਛੇ ਹੋਰ ਜ਼ਿਆਦਾ ਦੰਦ ਹਨ।” ਉਹਨਾਂ ਦੇ ਇੰਨਾ ਲਿਖਦੇ ਹੀ ਲੋਕ ਸੋਸ਼ਲ ਮੀਡੀਆ ‘ਤੇ ਅਟਕਲਾਂ ਜਤਾਉਣ ਲੱਗੇ ਕਿ ਇਹ ਡਰਾਉਣਾ ਜੀਵ ਕੀ ਹੋ ਸਕਦਾ ਹੈ। ਇਕ ਯੂਜ਼ਰ ਨੇ ਲਿਖਿਆ,”ਇਹ ਸਟੋਨ ਫਿਸ਼ ਹੋ ਸਕਦੀ ਹੈ। ਕੀ ਇਸ ਦਾ ਪੂਰਾ ਜਾਂ ਕੁਝ ਹਿੱਸਾ ਗਾਇਬ ਹੈ। ਕੁਝ ਹੋਰ ਲੋਕਾਂ ਨੇ ਕਿਹਾ ਕਿ ਇਹ ਮਾਂਕ ਫਿਸ਼ ਹੋ ਸਕਦੀ ਹੈ।

ਯੂਜ਼ਰਾਂ ਦੀ ਵੱਖੋ-ਵੱਖ ਰਾਏ
ਇਕ ਯੂਜ਼ਰ ਨੇ ਲਿਖਿਆ,”ਨੁਕੀਲੇ ਦੰਦਾਂ ਨਾਲ ਭਰੇ ਵੱਡੇ ਮੂੰਹ ਨਾਲ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਮਾਂਕ ਫਿਸ਼ ਇਕ ਹਿੰਸਕ ਮੱਛੀ ਹੈ।” ਉਸ ਨੇ ਕਿਹਾ ਕਿ ਮਾਂਕ ਫਿਸ਼ ਆਪਣੇ ਮੂੰਹ ਨਾਲ ਰੇਤ ਵਿਚ ਪਾਈ ਜਾਣ ਵਾਲੀ ਈਲ, ਕਾਡ ਮੱਛੀ, ਸਮੁੰਦਰੀ ਮੱਛੀ, ਕੋਲਫਿਸ਼, ਡੌਗ ਫਿਸ਼ ਆਦਿ ਨੂੰ ਖਾ ਸਕਦੀ ਹੈ।” ਇਕ ਹੋਰ ਯੂਜ਼ਰ ਨੇ ਲਿਖਿਆ ਕਿ ਇਹ ਰਹੱਸਮਈ ਜੀਵ ਇਕ ਕਾਂਗਰ ਈਲ ਹੋ ਸਕਦੀ ਹੈ। ਇਸ ਤੋਂ ਪਹਿਲਾਂ ਵੀ ਇਹ ਜੀਵ ਦੇਵੋਨ ਤੱਟ ‘ਤੇ ਮਿਲ ਚੁੱਕਾ ਹੈ।
ਸਥਾਨਕ ਅਖ਼ਬਾਰਾਂ ਵਿਚ ਛਪੀਆਂ ਖ਼ਬਰਾਂ ਵਿਚ ਇਸ ਜੀਵ ਬਾਰੇ ਅਟਕਲਾਂ ਕਾਫੀ ਤੇਜ਼ ਹਨ। ਇਸ ਮਗਰੋਂ ਬ੍ਰਿਟਿਸ਼ ਟੀਵੀ ਦੇ ਮਾਹਰ ਜੇਮੀਂ ਵਾਡੇ ਨੇ ਜਾਂਚ ਕਰਨ ਦੀ ਮੰਗ ਕੀਤੀ ਹੈ। ਟਿੱਪਣੀਕਾਰ ਸੇਂਟ ਨਿਕ ਨੇ ਕਿਹਾ ਕਿ ਇਹ ਨਿਸ਼ਚਿਤ ਤੌਰ ‘ਤੇ ਐਂਗਲਰ ਫਿਸ਼ ਹੈ ਜੋ ਕਾਫੀ ਲੰਬੀ ਹੋ ਸਕਦੀ ਹੈ। ਇਸ ਤੋਂ ਪਹਿਲਾਂ ਵੀ ਆਸਟ੍ਰੇਲੀਆ ਦੇ ਤੱਟ ‘ਤੇ ਇਕ ਰਹੱਸਮਈ ਜੀਵ ਰੁੜ੍ਹ ਕੇ ਆ ਗਿਆ ਸੀ ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਸੀ।