India News

ਬ੍ਰਿਟੇਨ ‘ਚ ਵੈਕਸੀਨ ਪਾਸਪੋਰਟ ਦੇ ਵਿਰੋਧ ‘ਚ ਸੜਕਾਂ ‘ਤੇ ਉਤਰੇ ਲੋਕ

ਲੰਡਨ : ਬ੍ਰਿਟੇਨ ਵਿਚ ਕਰੀਬ 50 ਫੀਸਦੀ ਆਬਾਦੀ ਨੂੰ ਕੋਰੋਨਾ ਟੀਕਾ ਲੱਗ ਚੁੱਕਾ ਹੈ। ਹੁਣ ਬ੍ਰਿਟੇਨ ਵਿਚ ਵੈਕਸੀਨ ਪਾਸਪੋਰਟ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਲੰਡਨ ਵਿਚ ਹਜ਼ਾਰਾਂ ਲੋਕ ਵਿਰੋਧ ਕਰਨ ਲਈ ਸੜਕਾਂ ‘ਤੇ ਉਤਰ ਆਏ ਅਤੇ ਜਦੋਂ ਉਹਨਾਂ ਨੂੰ ਰੋਕਿਆ ਗਿਆ ਤਾਂ ਭੀੜ ਹਿੰਸਕ ਹੋ ਗਈ। 

 

PunjabKesari

PunjabKesari

ਉਹਨਾਂ ਨੇ ਪੁਲਸ ‘ਤੇ ਛੋਟੀ ਮਿਜ਼ਾਈਲ, ਸਮੋਕ ਬੰਬ, ਬੋਤਲਾਂ ਨਾਲ ਹਮਲਾ ਕਰ ਦਿੱਤਾ, ਜਿਸ ਵਿਚ 8 ਪੁਲਸ ਕਰਮੀ ਜ਼ਖਮੀ ਹੋ ਗਏ। ਇਸ ਪ੍ਰਦਰਸ਼ਨ ਵਿਚ ਟੀਵੀ ਪ੍ਰੇਜੈਂਟਰ ਬੇਵਲੀ ਟਰਨਰ ਅਤੇ ਮੇਅਰ ਦੇ ਉਮੀਦਵਾਰ ਲਾਰੇਂਸ ਫੌਕਸ ਵੀ ਸ਼ਾਮਲ ਸਨ। ਲੋਕਾਂ ਨੇ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਹਨਾਂ ‘ਤੇ ਲਿਖਿਆ ਸੀ-‘ਨੋ ਨਿਊ ਨੋਰਮਲ, ਨੋ ਹੈਲਥ ਪਾਸਪੋਰਟ’। 

PunjabKesari

PunjabKesari

 

ਵਿਰੋਧ ਦਾ ਆਲਮ ਇਹ ਸੀ ਕਿ ਨਾ ਤਾਂ ਕਿਸੇ ਨੇ ਮਾਸਕ ਲਗਾਇਆ ਸੀ ਅਤੇ ਨਾ ਹੀ ਸਮਾਜਿਕ ਦੂਰੀ  ਦੀ ਪਾਲਣਾ ਕੀਤੀ। ਉਹਨਾਂ ਨੇ ਸਿਰਫ ਵਿਰੋਧ ਵੱਲ ਧਿਆਨ ਦਿੱਤਾ। ਅਸਲ ਵਿਚ ਸਰਕਾਰ ਸਭ ਕੁਝ ਅਨਲੌਕ ਕਰਨ ਤੋਂ ਪਹਿਲਾਂ ਕੋਵਿਡ-ਸਟੇਟਸ ਸਰਟੀਫਿਕੇਟ ਜਾਂ ਵੈਕਸੀਨ ਪਾਸਪੋਰਟ ਲਾਗੂ ਕਰਨ ‘ਤੇ ਵਿਚਾਰ ਕਰ ਰਹੀ ਹੈ।