World

ਬ੍ਰਿਟੇਨ ‘ਚ ਸੜਕ ਹਾਦਸੇ ਦੌਰਾਨ ਭਾਰਤੀ ਮੂਲ ਦੇ ਬੱਚੇ ਦੀ ਮੌਤ

ਲੰਡਨ— ਬ੍ਰਿਟੇਨ ‘ਚ ਹੋਏ ਇਕ ਭਿਆਨਕ ਸੜਕ ਹਾਦਸੇ ‘ਚ ਭਾਰਤੀ ਮੂਲ ਦੇ 8 ਸਾਲਾਂ ਬੱਚੇ ਦੀ ਮੌਤ ਹੋ ਗਈ। ਬਰਮਿੰਘਮ ਦੇ ਨੇੜੇ ਐਮ6 ਮੋਟਰਵੇਅ ‘ਤੇ ਵੀਰਵਾਰ ਨੂੰ ਇਕ ਟਰੱਕ ਤੇ ਕਾਰ ਦੀ ਟੱਕਰ ‘ਚ ਦੇਵ ਨਾਰਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬੱਚੇ ਦੇ ਮਾਤਾ-ਪਿਤਾ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਪੜਾਈ ‘ਚ ਬਹੁਤ ਤੇਜ਼ ਸੀ ਤੇ ਡਾਕਟਰ ਬਣਨਾ ਚਾਹੁੰਦਾ ਸੀ।
ਨਾਰਨ ਦੇ ਨਾਲ ਯਾਰਤਾ ਕਰ ਰਹੇ ਇਕ ਵਿਅਕਤੀ ਤੇ ਔਰਤ ਨੂੰ ਵੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਹ ਦੋਵੇਂ ਗੰਭੀਰ ਜ਼ਖਮੀ ਹਨ ਤੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਨੂੰ ਕੋਈ ਸੱਟ ਨਹੀਂ ਲੱਗੀ।