UK News

ਬ੍ਰਿਟੇਨ ਤੋਂ ਭਾਰਤ ਆਵੇਗੀ ‘ਆਕਸੀਜਨ ਫੈਕਟਰੀ’, ਮਿੰਟਾਂ ‘ਚ ਬਣੇਗੀ 500 ਲੀਟਰ ਆਕਸੀਜਨ

ਨਵੀਂ ਦਿੱਲੀ/ਲੰਡਨ-ਬ੍ਰਿਟੇਨ ਨੇ ਕਿਹਾ ਕਿ ਉਹ ਕੋਵਿਡ-19 ਵਿਰੁੱਧ ਭਾਰਤ ਦੀ ਜੰਗ ‘ਚ ਹੋਰ ਮਹਤੱਵਪੂਰਨ ਆਕਸੀਜਨ ਉਪਕਰਣ ਭਾਰਤ ਭੇਜੇਗਾ, ਜਿਸ ‘ਚ ਆਕਸੀਜਨ ਫੈਕਟਰੀ ਵੀ ਸ਼ਾਮਲ ਹੈ ਜੋ ਪ੍ਰਤੀ ਮਿੰਟ ਉੱਚ ਪੱਧਰ ‘ਤੇ ਆਕਸੀਜਨ ਦੇ ਉਤਪਾਦਨ ‘ਚ ਸਮਰਥ ਹੈ। ਉੱਤਰੀ ਆਇਰਲੈਂਡ ‘ਚ ਵਾਧੂ ਭੰਡਾਰਾਂ ‘ਤੋਂ ਤਿੰਨ ਆਕਸੀਜਨ ਇਕਾਈਆਂ ਭੇਜੀਆਂ ਜਾਣਗੀਆਂ ਜਿਨ੍ਹਾਂ ‘ਚੋਂ ਹਰ ਪ੍ਰਤੀ ਮਿੰਟ 500 ਲੀਟਰ ਆਕਸੀਜਨ ਦੇ ਉਤਪਾਦਨ ‘ਚ ਸਮਰਥਨ ਹੈ ਜੋ ਇਕ ਵਾਰ ‘ਚ 50 ਲੋਕਾਂ ਦੇ ਇਸਤੇਮਾਲ ਲਈ ਭਰਪੂਰ ਹੈ।ਇਕ ਸ਼ਿਪਿੰਗ ਕੰਟੇਨਰ ਦੇ ਆਕਾਰ ਦੇ ਇਹ ਛੋਟੇ ਕਾਰਖਾਨੇ ਭਾਰਤੀ ਹਸਪਤਾਲਾਂ ‘ਚ ਆਕਸੀਜਨ ਦੀ ਵਿਆਪਕ ਮੰਗ ਨੂੰ ਕੁਝ ਹੱਦ ਤੱਕ ਪੂਰਾ ਕਰ ਸਕਣਗੇ। ਭਾਰਤ ‘ਚ ਮਹਾਮਾਰੀ ਦੀ ਵਿਨਾਸ਼ਕਾਰੀ ਦੂਜੀ ਲਹਿਰ ਦੌਰਾਨ ਆਕਸੀਜਨ ਮੁੱਖ ਜ਼ਰੂਰਤਾਂ ‘ਚੋਂ ਇਕ ਹੈ। ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਸਾਰਿਆਂ ਨੇ ਭਾਰਤ ‘ਚ ਕੀ ਹੋ ਰਿਹਾ ਹੈ ਉਸ ਦੀਆਂ ਭਿਆਨਕ ਤਸਵੀਰਾਂ ਦੇਖੀਆਂ ਹਨ, ਜਿਸ ਕਿਸੇ ਨੇ ਵੀ ਉਹ ਤਸਵੀਰਾਂ ਦੇਖੀਆਂ ਹਨ ਉਨ੍ਹਾਂ ਸਾਰਿਆਂ ਨੂੰ ਇਸ ਨਾਲ ਦੁਖ ਹੋਇਆ।ਉਨ੍ਹਾਂ ਨੇ ਕਿਹਾ ਕਿ ਭਾਰਤ ਇਸ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਮਹਾਮਾਰੀ ਅਜੇ ਖਤਮ ਨਹੀਂ ਹੋਈ ਹੈ ਅਤੇ ਇਹ ਇਸ ਗੱਲ ਦਾ ਸੰਕੇਤ ਹੈ ਕਿ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ।