Menu

ਬ੍ਰਿਟੇਨ ਦਾ ਸ਼ਾਹੀ ਪਰਿਵਾਰ ਦੇ ਰਿਹਾ ਹੈ ਇਹ ਨੌਕਰੀ, ਇਸ ਕੰਮ ‘ਚ ਮਾਹਿਰਾਂ ਦਾ ਰਾਹ ਹੈ ਸੌਖਾ

ਲੰਡਨ—ਬ੍ਰਿਟੇਨ ਦੇ ਸ਼ਾਹੀ ਪਰਿਵਾਰ ਨੇ ਆਪਣੀ ਵੈੱਬਸਾਈਟ ‘ਤੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਇਕ ਅਜਿਹੇ ਵਿਅਕਤੀ ਦੀ ਤਲਾਸ਼ ਹੈ ਜੋ ਰੋਜ਼ਾਨਾ ਦੀਆਂ ਖਬਰਾਂ ਨੂੰ ਸੋਸ਼ਲ ਮੀਡੀਆ ਲਈ ਮੈਨੇਜ ਕਰ ਸਕੇ। ਬ੍ਰਿਟੇਨ ਦੇ ਰਾਜਕੁਮਾਰ ਹੈਰੀ, ਉਨ੍ਹਾਂ ਦੇ ਭਰਾ ਵਿਲੀਅਮ ਅਤੇ ਉਨ੍ਹਾਂ ਦੀ ਪਤਨੀ ਕੇਟ ਨੂੰ ਸੀਨੀਅਰ ਜਨਸੰਪਰਕ ਅਧਿਕਾਰੀ ਦੀ ਤਲਾਸ਼ ਹੈ ਜੋ ਹਰ ਰੋਜ਼ ਆਉਣ ਵਾਲੀਆਂ ਖਬਰਾਂ ਦੇ ਫਲੋਅ ਨੂੰ ਸੱਭਿਆਚਾਰਕ, ਡਿਜੀਟਲ ਅਤੇ ਸੋਸ਼ਲ ੰਮੀਡੀਆ ਲਈ ਮੈਨਜ ਕਰ ਸਕੇ। ਇਸ ਲਈ ਸ਼ਾਹੀ ਹਸਤੀਆਂ ਨੇ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ‘ਲਿੰਕਡਇਨ’ ਦਾ ਸਹਾਰਾ ਲਿਆ ਹੈ। ਇਸ ਸਾਈਟ ਮੁਤਾਬਕ ਹੁਣ ਤਕ ਇਸ ਨੌਕਰੀ ਲਈ ਉਨ੍ਹਾਂ ਕੋਲ 3600 ਤੋਂ ਵਧੇਰੇ ਅਰਜ਼ੀਆਂ ਆ ਚੁੱਕੀਆਂ ਹਨ।
ਇਹ ਨੌਕਰੀ ਲੰਡਨ ਲਈ ਹੈ ਅਤੇ ਜਾਬ ਲਿਸਟਿੰਗ ਮੁਤਾਬਕ,”ਤੁਹਾਨੂੰ ਮਾਰਕਿਟਿੰਗ, ਮੀਡੀਆ ਅਤੇ ਪੀ.ਆਰ ਦਫਤਰ ਦਾ ਚੰਗਾ ਅਨੁਭਵ ਹੋਣਾ ਚਾਹੀਦਾ ਹੈ ਅਤੇ ਚੈਰਿਟੀ ਸੈਕਟਰ ‘ਚ ਕੰਮ ਕਰਨ ਦਾ ਅਨੁਭਵ ਹੋਰ ਵੀ ਚੰਗਾ ਰਹੇਗਾ।” ਸਫਲ ਅਰਜ਼ੀ ਲਈ ਮੌਕਾ ਮਿਲੇਗਾ ‘ਕੈਂਬਰਿੰਜ ਦੇ ਡਿਊਕ ਅਤੇ ਡਚੇਜ਼’ । ਇਸ ਤੋਂ ਇਲਾਵਾ ਰਾਜਕੁਮਾਰ ਹੈਰੀ ਨਾਲ ਉਨ੍ਹਾਂ ਦੇ ਸ਼ਾਹੀ ਕੰਮਾਂ ‘ਚ ਹੱਥ ਵਟਾਉਣ ਦਾ ਵੀ ਮੌਕਾ ਹੋਵੇਗਾ। ਇਸ ‘ਚ ‘ਚੈਰਿਟੀ ਦਿ ਰਾਇਲ ਫਾਊਂਡੇਸ਼ਨ’ ਦਾ ਕੰਮ ਵੀ ਸ਼ਾਮਲ ਹੈ।