World

ਬ੍ਰਿਟੇਨ ਦੀ ਅਦਾਲਤ ‘ਚ ਪਾਕਿ ਨੇ ਦਾਊਦ ਦੇ ਸਾਥੀ ਨੂੰ ਦੱਸਿਆ ‘ਚੰਗਾ ਇਨਸਾਨ’

ਲੰਡਨ— ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਕਥਿਤ ਸਾਥੀ ਜਬੀਰ ਮੋਤੀ ਨੂੰ ਵੀਰਵਾਰ ਨੂੰ ਦੂਜੀ ਵਾਰ ਬ੍ਰਿਟੇਨ ਦੀ ਅਦਾਲਤ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਪਾਕਿਸਤਾਨ ਸਰਕਾਰ ਨੇ ਉਸ ਨੂੰ ‘ਚੰਗੇ ਚਰਿੱਤਰ’ ਵਾਲਾ ਇਨਸਾਨ ਦੱਸਿਆ ਸੀ। ਲੰਡਨ ‘ਚ ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ ‘ਚ ਮੋਤੀ ਦੀ ਹਵਾਲਗੀ ਦੇ ਮਾਮਲੇ ਦੀ ਸੁਣਵਾਈ ਦੌਰਾਨ ਪਾਕਿਸਤਾਨੀ ਹਾਈ ਕਮਿਸ਼ਨ ਸਾਹਿਬਜ਼ਾਦਾ ਆਫਤਾਬ ਅਹਿਮਦ ਖਾਨ ਵੱਲੋਂ ਭੇਜਿਆ ਪੱਤਰ ਜੱਜ ਨੂੰ ਦਿੱਤਾ ਗਿਆ। ਪੱਤਰ ‘ਚ ਮੋਤੀ ਦੀ ਜ਼ਮਾਨਤ ਦਾ ਸਮਰਥਨ ਕੀਤਾ ਗਿਆ ਸੀ, ਜਿਸ ਨੂੰ ਖਾਰਿਜ ਕਰਦੇ ਹੋਏ ਅਦਾਲਤ ‘ਚ ਮਾਮਲੇ ਦੀ ਅਗਲੀ ਸੁਣਵਾਈ 19 ਅਕਤੂਬਰ ਮੁਕਰੱਰ ਕੀਤੀ ਹੈ। ਬ੍ਰਿਟੇਨ ਦੀ ਅਦਾਲਤ ‘ਚ ਮੋਤੀ ਨੂੰ ਡੀ ਕੰਪਨੀ ਦਾ ‘ਸੀਨੀਅਰ ਮੈਂਬਰ’ ਤੇ ‘ਚੋਟੀ ਦਾ ਸਹਿਯੋਗੀ’ ਦੱਸਿਆ ਗਿਆ।