World

ਬ੍ਰਿਟੇਨ ਨੇ ਯਾਤਰਾ ਪਾਬੰਦੀ ਵਾਲੀ ਸੂਚੀ ‘ਚ 4 ਹੋਰ ਦੇਸ਼ ਕੀਤੇ ਸ਼ਾਮਲਲੰਡਨ : ਬ੍ਰਿਟੇਨ ਦੀ ਸਰਕਾਰ ਨੇ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਦੇ ਪ੍ਰਕੋਪ ਵਿਚਾਲੇ ਆਪਣੀ ਯਾਤਰਾ ਪਾਬੰਦੀ ਦੀ ਸੂਚੀ ਵਿਚ 4 ਹੋਰ ਦੇਸ਼ ਮਤਲਬ ਬੰਗਲਾਦੇਸ਼, ਕੀਨੀਆ, ਪਾਕਿਸਤਾਨ ਅਤੇ ਫਿਲੀਪੀਨਜ਼ ਨੂੰ ਜੋੜਿਆ ਹੈ। ਆਵਾਜਾਈ ਵਿਭਾਗ ਨੇ ਕਿਹਾ ਕਿ ਬ੍ਰਿਟੇਨ ਵਿਚ ਤਾਜ਼ਾ ਪਾਬੰਦੀਆਂ 9 ਅਪ੍ਰੈਲ ਤੋਂ ਪ੍ਰਭਾਵ ਵਿਚ ਆਉਣਗੀਆਂ। 

ਯਾਤਰਾ ਪਾਬੰਦੀਆਂ ਦੀਆਂ ਸ਼ਰਤਾਂ ਮੁਤਾਬਕ ਪਿਛਲੇ 10 ਦਿਨਾਂ ਵਿਚ ਉਕਤ ਦੇਸ਼ਾਂ ਤੋਂ ਰਵਾਨਾ ਹੋਣ ਵਾਲੇ ਜਾਂ ਇਹਨਾਂ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਇੰਗਲੈਂਡ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਬ੍ਰਿਟੇਨ ਅਤੇ ਆਇਰਲੈਂਡ ਦੇ ਨਾਗਰਿਕ ਅਤੇ ਬ੍ਰਿਟੇਨ ਵਿਚ ਰਹਿਣ ਦਾ ਅਧਿਕਾਰ ਰੱਖਣ ਵਾਲੇ ਲੋਕ ਦਾਖਲ ਹੋ ਸਕਦੇ ਹਨ ਪਰ ਉਹਨਾਂ ਨੂੰ 10 ਦਿਨ ਤੱਕ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਹੋਟਲ ਵਿਚ ਖੁਦ ਦੇ ਖਰਚ ‘ਤੇ ਕੁਆਰੰਟੀਨ ਵਿਚ ਰਹਿਣਾ ਹੋਵੇਗਾ। ਬ੍ਰਿਟੇਨ ਦੀ ਯਾਤਰਾ ਪਾਬੰਦੀ ਵਾਲੀ ਸੂਚੀ ਵਿਚ ਹੁਣ ਕੁੱਲ 39 ਦੇਸ਼ਾਂ ਦੇ ਸ਼ਾਮਲ ਹਨ। ਇਹਨਾਂ ਵਿਚ ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਵੀ ਸ਼ਾਮਲ ਹਨ ਜਿੱਥੇ ਵਾਇਰਸ ਦੇ ਦੋ ਨਵੇਂ ਵੈਰੀਐਂਟ ਦਾ ਪਤਾ ਚੱਲਿਆ ਹੈ।